ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਜਦੋਂ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ 'ਤੇ ਹਮਲਾ ਕੀਤਾ ਸੀ। ਉਦੋਂ ਪੂਰੇ ਦੇਸ਼ 'ਚ ਰੋਸ ਸੀ, ਇਸੇ ਦੇ ਜਵਾਬ 'ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜਾ ਕੇ ਏਅਰਸਟਰਾਈਕ ਕੀਤੀ ਸੀ। ਇਸ ਏਅਰਸਟਰਾਈਕ 'ਚ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਅੱਡਿਆਂ 'ਤੇ ਬੰਬ ਸੁੱਟੇ ਸਨ। ਹੁਣ ਸ਼ੁੱਕਰਵਾਰ ਨੂੰ ਹਵਾਈ ਫੌਜ ਵਲੋਂ ਇਸ ਏਅਰਸਟਰਾਈਕ 'ਤੇ ਇਕ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ 'ਚ ਏਅਰਸਟਰਾਈਕ ਦੀ ਪੂਰੀ ਪ੍ਰਕਿਰਿਆ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਇਹ ਵੀਡੀਓ ਪ੍ਰਮੋਸ਼ਨਲ ਹੈ।
ਹਵਾਈ ਫੌਜ ਵਲੋਂ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ 'ਚ ਪਾਕਿਸਤਾਨੀ ਅੱਤਵਾਦੀਆਂ ਵਿਰੁੱਧ ਗੁੱਸਾ ਸੀ। ਜਿਸ ਤੋਂ ਬਾਅਦ ਹਵਾਈ ਫੌਜ ਨੇ ਬਾਲਾਕੋਟ 'ਚ ਏਅਰਸਟਰਾਈਕ ਕਰਨ ਦੀ ਯੋਜਨਾ ਬਣਾਈ। ਵੀਡੀਓ ਅਨੁਸਾਰ ਹਵਾਈ ਫੌਜ ਦੇ ਜਹਾਜ਼ਾਂ 'ਚ ਪਾਕਿਸਤਾਨ ਦੇ ਬਾਲਾਕੋਟ 'ਚ ਚੱਲ ਰਹੇ ਅੱਤਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬਾਲਾਕੋਟ 'ਚ ਏਅਰਸਟਰਾਈਕ ਤੋਂ ਬਾਅਦ ਪਾਕਿਸਤਾਨ ਨੇ ਅਗਲੇ ਦਿਨ (27 ਫਰਵਰੀ) ਨੂੰ ਭਾਰਤੀ ਹਵਾਈ ਖੇਤਰ 'ਚ ਆਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਦੌੜਾ ਕੇ ਬਾਹਰ ਕਰ ਦਿੱਤਾ।
ਪਾਕਿ ਦੇ ਅੱਤਵਾਦੀ ਹਮਲੇ ਦਾ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ : ਏਅਰਫੋਰਸ ਚੀਫ਼ ਭਦੌਰੀਆ
NEXT STORY