ਨੈਸ਼ਨਲ ਡੈਸਕ : ਅਸਾਮ 'ਚ ਵੀਰਵਾਰ ਸ਼ਾਮ ਨੂੰ ਭਾਰਤੀ ਹਵਾਈ ਫੌਜ (IAF) ਦਾ ਇੱਕ ਸੁਖੋਈ Su-30 MKI ਲੜਾਕੂ ਜਹਾਜ਼ ਲਾਪਤਾ ਹੋਣ ਦੀ ਖਬਰ ਮਿਲੀ ਹੈ। ਰੱਖਿਆ ਅਧਿਕਾਰੀਆਂ ਅਨੁਸਾਰ ਇਹ ਜਹਾਜ਼ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ ਹੈ, ਜਿਸ ਤੋਂ ਬਾਅਦ ਇਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਗੁਹਾਟੀ ਦੇ ਡਿਫੈਂਸ ਪੀ. ਆਰ. ਓ. (Defence PRO) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਜਹਾਜ਼ ਦਾ ਸੰਪਰਕ ਰਡਾਰ ਨਾਲੋਂ ਟੁੱਟ ਗਿਆ ਸੀ। ਹਵਾਈ ਫੌਜ ਵੱਲੋਂ ਜਹਾਜ਼ ਅਤੇ ਉਸ ਦੇ ਪਾਇਲਟਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜਹਾਜ਼ ਦੇ ਲਾਪਤਾ ਹੋਣ ਦੇ ਅਸਲ ਕਾਰਨਾਂ ਜਾਂ ਸਥਾਨ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਦਿੱਲੀ ਨੂੰ ਮਿਲੇਗੀ ਦੇਸ਼ ਦੀ ਪਹਿਲੀ 'ਰਿੰਗ ਮੈਟਰੋ', 8 ਮਾਰਚ ਨੂੰ PM ਮੋਦੀ ਦੇਣਗੇ ਵੱਡੀ ਸੌਗਾਤ
NEXT STORY