ਨੈਸ਼ਨਲ ਡੈਸਕ- ਨੀਟ-ਯੂਜੀ 2026 ਦੀ ਪ੍ਰੀਖਿਆ ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਪ੍ਰੀਖਿਆਵਾਂ 'ਚੋਂ ਇਕ ਹੈ। ਇਸ ਦੀ ਮੁੱਖ ਪ੍ਰੀਖਿਆ 3 ਮਈ ਨੂੰ ਆਯੋਜਿਤ ਹੋਈ ਸੀ। ਹਾਲਾਂਕਿ, NEET UG ਪੇਪਰ ਲੀਕ ਹੋਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ 21 ਜੂਨ ਨੂੰ ਦੁਬਾਰਾ ਪ੍ਰੀਖਿਆਵਾਂ ਆਯੋਜਿਤ ਹੋਈ। ਇਸ ਦੇ ਨਤੀਜੇ 16 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਨਵੀਂ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਸਥਿਤ KR ਮੰਗਲਮ ਵਰਲਡ ਸਕੂਲ ਦੇ ਵਿਦਿਆਰਥੀ ਪਾਂਸ਼ੁਲ ਬਾਂਸਲ ਨੇ NEET-UG 2026 ਦੀ ਮੁੜ ਪ੍ਰੀਖਿਆ 'ਚ ਆਲ ਇੰਡੀਆ ਰੈਂਕ (AIR) 2 ਪ੍ਰਾਪਤ ਕੀਤਾ। ਉਸ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਪੇਪਰ ਲੀਕ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ, ਤਾਂ ਉਸ ਨੇ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਦੀ ਬਜਾਏ ਘਰ ਰਹਿ ਕੇ ਪੜ੍ਹਾਈ ਕਰਨਾ ਬਿਹਤਰ ਸਮਝਿਆ।
ਪਾਂਸ਼ੁਲ ਬਾਂਸਲ ਨੇ ਇਕ ਟੀਵੀ ਇੰਟਰਵਿਊ 'ਚ ਕਿਹਾ ਕਿ ਉਸ ਨੇ NEET-UG 2026 ਦੀ ਮੁੜ ਪ੍ਰੀਖਿਆ 'ਚ 99.9999 ਫੀਸਦੀ ਦੇ ਨਾਲ ਆਲ ਇੰਡੀਆ ਰੈਂਕ (AIR) 2 ਪ੍ਰਾਪਤ ਕੀਤਾ। ਉਸ ਨੇ ਕਿਹਾ ਕਿ ਸ਼ੁਰੂ 'ਚ ਜਦੋਂ NEET ਪ੍ਰੀਖਿਆ ਲੀਕ ਹੋਣ ਕਾਰਨ ਰੱਦ ਕੀਤੀ ਗਈ ਸੀ, ਤਾਂ ਉਹ ਬਹੁਤ ਨਿਰਾਸ਼ ਅਤੇ ਪਰੇਸ਼ਾਨ ਸੀ ਪਰ ਬਾਅਦ 'ਚ ਉਸ ਨੇ ਇਸ ਨੂੰ ਆਪਣੀ ਤਿਆਰੀ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਮੌਕੇ ਵਜੋਂ ਦੇਖਿਆ। ਪਾਂਸ਼ੁਲ ਨੇ ਕਿਹਾ,"ਮੈਂ ਸੋਚਿਆ ਕਿ ਮੈਂ ਪ੍ਰਦਰਸ਼ਨ 'ਚ ਜਾਣ ਦੀ ਬਜਾਏ ਘਰ ਰਹਿ ਕੇ ਪੜ੍ਹਾਈ ਕਰਾਂ, ਆਪਣੀ ਤਿਆਰੀ ਬਿਹਤਰ ਬਣਾਵਾਂ ਅਤੇ ਆਪਣਾ ਸਕੋਰ ਬਿਹਤਰ ਕਰਾਂ।''
ਦੱਸਣਯੋਗ ਹੈ ਕਿ ਪਾਂਸ਼ੁਲ ਬਾਂਸਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ NEET-UG 2026 ਪੇਪਰ ਲੀਕ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਹਜ਼ਾਰਾਂ ਵਿਦਿਆਰਥੀ ਸੜਕਾਂ 'ਤੇ ਉਤਰ ਕੇ ਪ੍ਰੀਖਿਆ ਪ੍ਰਕਿਰਿਆ 'ਤੇ ਸਵਾਲ ਚੁੱਕ ਰਹੇ ਹਨ, ਉੱਥੇ ਹੀ ਵਿਰੋਧੀ ਪਾਰਟੀਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।
ਪੇਪਰ ਲੀਕ ਤੋਂ ਬਾਅਦ ਨਿਰਾਸ਼ਾ
ਪਾਂਸ਼ੁਲ ਬਾਂਸਲ ਨੇ ਦੱਸਿਆ,''ਜਦੋਂ ਉਸ ਨੇ ਪਹਿਲੀ ਵਾਰ ਪ੍ਰੀਖਿਆ ਰੱਦ ਹੋਣ ਦੀ ਖ਼ਬਰ ਸੁਣੀ, ਤਾਂ ਉਹ ਸ਼ੁਰੂ 'ਚ ਬਹੁਤ ਨਿਰਾਸ਼ ਅਤੇ ਉਦਾਸ ਮਹਿਸੂਸ ਕੀਤਾ। ਉਸ ਨੇ ਦੱਸਿਆ ਕਿ ਇਕ ਜਾਂ ਦੋ ਘੰਟੇ ਬਾਅਦ ਉਹ ਸਥਿਤੀ ਨੂੰ ਸਕਾਰਾਤਮਕ ਤੌਰ 'ਤੇ ਦੇਖਣ ਲੱਗ ਪਿਆ। ਮੈਂ ਆਪਣੇ ਆਪ ਨੂੰ ਪ੍ਰੇਰਿਤ ਕੀਤਾ ਅਤੇ ਇਸ ਵਾਰ ਬਿਹਤਰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।" ਪਾਂਸ਼ੁਲ ਨੇ ਦੱਸਿਆ ਕਿ ਉਸ ਨੇ ਪਹਿਲੀ ਪ੍ਰੀਖਿਆ 'ਚ ਲਗਭਗ 706 ਅੰਕ ਪ੍ਰਾਪਤ ਕੀਤੇ ਸਨ, ਪਰ ਉਸ ਨੇ ਦੁਬਾਰਾ ਪ੍ਰੀਖਿਆ 'ਚ 715 ਅੰਕ ਪ੍ਰਾਪਤ ਕਰਕੇ ਆਪਣੇ ਪ੍ਰਦਰਸ਼ਨ 'ਚ ਸੁਧਾਰ ਕੀਤਾ।
ਪਾਂਸ਼ੁਲ ਨੇ ਦੱਸਿਆ ਕਿ ਉਸ ਨੇ ਆਪਣੇ ਸ਼ੈਡਿਊਲ 'ਚ ਕੋਈ ਤਬਦੀਲੀ ਨਹੀਂ ਕੀਤੀ। ਉਹ ਪਹਿਲੇ ਦੀ ਤਰ੍ਹਾਂ ਨਿਯਮਿਤ ਪੜ੍ਹਾਈ ਕਰਦਾ ਰਿਹਾ। ਸਿਰਫ਼ ਇਹੀ ਸੋਚਿਆ ਕਿ ਪਿਛਲੇ ਡੇਢ ਮਹੀਨੇ 'ਚ ਮੈਨੂੰ ਆਪਣਾ 100 ਫੀਸਦੀ ਦੇਣਾ ਹੈ ਅਤੇ ਬਾਕੀ ਸਭ ਭਗਵਾਨ 'ਤੇ ਛੱਡ ਦੇਣਾ ਹੈ। ਪਾਂਸ਼ੁਲ ਨੇ ਦੱਸਿਆ ਕਿ ਸ਼ੁਰੂਆਤ 'ਚ ਉਸ ਦੇ ਮਨ 'ਚ ਇਹ ਸਵਾਲ ਜ਼ਰੂਰ ਸੀ ਕਿ ਪ੍ਰੀਖਿਆ ਆਖ਼ਰ ਰੱਦ ਕਿਉਂ ਕੀਤੀ ਗਈ, ਕਿਉਂਕਿ ਉਸ ਦੀ ਭਰੋਸਾ ਸੀ ਕਿ ਪਹਿਲੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ 'ਤੇ ਵੀ ਉਸ ਦਾ ਸਰਕਾਰੀ ਮੈਡੀਕਲ ਕਾਲਜ 'ਚ ਦਾਖਲਾ ਹੋ ਸਕਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਗਾਤਾਰ ਤੀਜੇ ਦਿਨ Gold-Silver ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ ਅੱਜ ਦੇ ਭਾਅ
NEXT STORY