ਅਮੇਠੀ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੰਗਲਵਾਰ ਨੂੰ ਨਹਿਰੂ-ਗਾਂਧੀ ਪਰਿਵਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਅਮੇਠੀ ’ਚ ਦਹਾਕਿਆਂ ਤੱਕ ਸਿਆਸੀ ਰੋਟੀਆਂ ਸੇਕੀਆਂ ਹਨ ਅਤੇ ਆਪਣਾ ਖ਼ਜ਼ਾਨਾ ਭਰਿਆ ਹੈ ਪਰ ਕਦੇ ਵੀ ਇਸ ਖੇਤਰ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਦੀ ਗੱਲ ਨਹੀਂ ਸੋਚੀ। ਇਰਾਨੀ ਨੇ ਕੇਂਦਰ ’ਚ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ਮੌਕੇ ਗੌਰੀਗੰਜ ਕਲੈਕਟਰੇਟ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਇਹ ਗੱਲ ਆਖੀ। ਇਰਾਨੀ ਨੇ ਇਸ ਦੇ ਨਾਲ ਹੀ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਨੇ ਅਮੇਠੀ ਤੋਂ ਆਪਣਾ ਸਿਆਸੀ ਰਸਤਾ ਤਿਆਰ ਕੀਤਾ ਪਰ ਇੱਥੋਂ ਦੇ ਲੋਕਾਂ ਨੂੰ ਗਰੀਬ ਬਣਾ ਕੇ ਰੱਖਿਆ, ਤਾਂ ਜੋ ਉਹ ਉਸ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਰਹਿਣ।
ਇਸ ਸਿਆਸੀ ਪਰਿਵਾਰ ਨੇ ਆਪਣੇ ਸੁਆਰਥ ’ਚ ਅਮੇਠੀ ਨੂੰ ਬਰਬਾਦ ਕਰ ਦਿੱਤਾ ਹੈ। ਇਰਾਨੀ ਨੇ ਅਮੇਠੀ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਤੰਜ਼ ਕੱਸਦਿਆਂ ਕਿਹਾ, ''ਸਾਲ 2019 ਤੋਂ ਪਹਿਲਾਂ ਅਮੇਠੀ 'ਚ ਸੰਸਦ ਮੈਂਬਰ ਲੱਭਣ ’ਤੇ ਨਹੀਂ ਮਿਲਦੇ ਸਨ। ਉਨ੍ਹਾਂ ਕੋਲ ਅਮੇਠੀ ਆਉਣ ਦਾ ਸਮਾਂ ਨਹੀਂ ਸੀ। ਉਹ ਤਾਂ ਵਿਦੇਸ਼ਾਂ ਵਿਚ ਘੁੰਮਦੇ ਸਨ।’’ ਈਰਾਨੀ ਨੇ ਦੋਸ਼ ਲਾਇਆ, ''ਅਮੇਠੀ ਤੋਂ ਸਾਬਕਾ ਸੰਸਦ ਮੈਂਬਰ ਨੇ ਕਦੇ ਵੀ ਸਦਨ 'ਚ ਇਹ ਮੁੱਦਾ ਨਹੀਂ ਉਠਾਇਆ। ਜਦੋਂ ਮੈਂ ਸਦਨ ਵਿਚ ਪਹਿਲੀ ਵਾਰ ਅਮੇਠੀ ਬਾਰੇ ਗੱਲ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਪਹਿਲੀ ਵਾਰ ਅਮੇਠੀ ਦਾ ਮੁੱਦਾ ਸਦਨ ’ਚ ਰੱਖਿਆ ਗਿਆ ਹੈ। ਇਰਾਨੀ ਨੇ ਦੋਸ਼ ਲਾਇਆ ਕਿ ਨਹਿਰੂ-ਗਾਂਧੀ ਪਰਿਵਾਰ ਨੇ ਮੈਡੀਕਲ ਕਾਲਜ ਬਣਾਉਣ ਦੇ ਨਾਂ 'ਤੇ ਅਮੇਠੀ ਦੇ ਕਿਸਾਨਾਂ ਤੋਂ ਜ਼ਮੀਨ ਲੈ ਲਈ ਪਰ ਉਸ 'ਤੇ ਆਪਣਾ ਗੈਸਟ ਹਾਊਸ ਬਣਾ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮੇਠੀ ਵਿਚ ਮੈਡੀਕਲ ਕਾਲਜ ਅਤੇ ਪਾਸਪੋਰਟ ਕੇਂਦਰ ਖੋਲ੍ਹਣ ਦਾ ਕੰਮ ਕੀਤਾ। ਅਮੇਠੀ ਨੂੰ ਹਵਾਈ ਸੇਵਾ ਅਤੇ ਬੱਸ ਸਟੈਂਡ ਨਾਲ ਜੋੜਨ ਦਾ ਕੰਮ ਭਾਜਪਾ ਸਰਕਾਰ ਨੇ ਕੀਤਾ ਸੀ। ਇਰਾਨੀ ਨੇ ਕਿਹਾ ਕਿ ਕਾਂਗਰਸ ਦੀ ਸੋਚ ਅਤੇ ਕੰਮਾਂ ਕਾਰਨ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਖਤਮ ਹੋ ਗਿਆ ਸੀ ਪਰ ਦੇਸ਼ ਵਿਚ ਬਦਲਾਅ ਆਇਆ ਅਤੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਸੇਵਕ ਚੁਣਿਆ ਗਿਆ, ਜਿਸ ਨੇ ਲੋਕਤੰਤਰ ’ਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ ਕੀਤਾ।
ਕੁੜੀ ਦੇ ਹੱਥ 'ਚ ਮਾਂ ਦੀ ਪੇਟਿੰਗ ਦੇਖ ਭਾਵੁਕ ਹੋਏ PM ਮੋਦੀ, ਸਿਰ 'ਤੇ ਹੱਥ ਰੱਖ ਦਿੱਤਾ ਆਸ਼ੀਰਵਾਦ
NEXT STORY