ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ 'ਚ 40 ਸਾਲਾ ਨੇਪਾਲੀ ਵਿਅਕਤੀ ਨੇ ਆਪਣੀ ਨਾਬਾਲਗ ਸੌਤੇਲੀ ਧੀ ਨਾਲ ਜਬਰ ਜ਼ਿਨਾਹ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਸ਼ਨੀਵਾਰ ਨੂੰ ਸ਼ਹਿਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀੜਤਾ ਦੀ ਮਾਂ ਵਲੋਂ ਦਾਇਰ ਸ਼ਿਕਾਇਤ ਅਨੁਸਾਰ, ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ 5 ਸਾਲ ਪਹਿਲਾਂ ਦੋਸ਼ੀ ਨਾਲ ਵਿਆਹ ਕੀਤਾ ਸੀ। ਉਦੋਂ ਤੋਂ ਉਹ ਇੱਥੇ ਕਿਰਾਏ ਦੇ ਮਕਾਨ 'ਚ ਦੋਸ਼ੀ ਅਤੇ ਆਪਣੇ 4 ਬੱਚਿਆਂ ਨਾਲ ਰਹਿ ਰਹੀ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਘਰਾਂ 'ਚ ਨੌਕਰਾਣੀ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਬੇਰੁਜ਼ਗਾਰ ਹੈ। ਵੀਰਵਾਰ ਰਾਤ ਜਿਵੇਂ ਹੀ ਉਹ ਘਰ ਪਹੁੰਚੀ, ਉਸ ਦੀ 11 ਸਾਲਾ ਧੀ ਨੇ ਉਸ ਨੂੰ ਜਬਰ ਜ਼ਿਨਾਹ ਅਤੇ ਧਮਕੀ ਦੀ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਨੇ ਕਿਹਾ,''ਜਦੋਂ ਮੈਂ ਪਤੀ ਤੋਂ ਪੁੱਛਿਆ ਤਾਂ ਉਸ ਨੇ ਮੇਰੇ ਨਾਲ ਲੜਾਈ ਕੀਤੀ ਅਤੇ ਘਰੋਂ ਦੌੜ ਗਿਆ। ਫਿਰ ਮੈਂ ਪੁਲਸ 'ਚ ਸ਼ਿਕਾਇਤ ਕੀਤੀ।'' ਪੀੜਤਾ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਹੈ। ਪਾਲਮ ਵਿਹਾਰ ਥਾਣੇ ਦੇ ਐੱਸ.ਐੱਚ.ਓ. ਜਿਤੇਂਦਰ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ,''ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਉਸ ਨੂੰ ਸ਼ਨੀਵਾਰ ਨੂੰ ਸ਼ਹਿਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।'' ਕੁਮਾਰ ਨੇ ਕਿਹਾ ਕਿ ਦੋਸ਼ੀ ਵਿਰੁੱਧ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਆਈ.ਪੀ.ਸੀ. ਦੀ ਧਾਰਾ 506 (ਅਪਰਾਧਕ ਧਮਕੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਕਸ਼ਮੀਰ: ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਮੇਜਰ ਸੰਕਲਪ ਦਾ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ
NEXT STORY