ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਖੇਤਰ ਵਿਚ ਦਿੱਲੀ ਪੁਲਸ ਅਤੇ ਬਿਹਾਰ ਪੁਲਸ ਦੀ ਸਾਂਝੀ ਟੀਮ ਨਾਲ ਮੁਕਾਬਲੇ ਵਿਚ 4 ਲੋੜੀਂਦੇ ਅਪਰਾਧੀ ਮਾਰੇ ਗਏ। ਇਹ ਅਪਰਾਧੀ ਬਿਹਾਰ ਵਿਚ ਹੱਤਿਆ ਦੇ ਕਈ ਮਾਮਲਿਆਂ ਵਿਚ ਕਥਿਤ ਤੌਰ ’ਤੇ ਸ਼ਾਮਲ ਸਨ।
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰੰਜਨ ਪਾਠਕ (25), ਬਿਮਲੇਸ਼ ਮਹਤੋ ਉਰਫ਼ ਬਿਮਲੇਸ਼ ਸਾਹਨੀ (25), ਮਨੀਸ਼ ਪਾਠਕ (33) ਅਤੇ ਅਮਨ ਠਾਕੁਰ (21) ਵਾਸੀ ਸੀਤਾਮੜ੍ਹੀ ਜ਼ਿਲੇ ਵਜੋਂ ਹੋਈ ਹੈ ਜੋ ‘ਸਿਗਮਾ ਗੈਂਗ’ ਦੇ ਮੈਂਬਰ ਸਨ। ਪੁਲਸ ਨੇ ਦੱਸਿਆ ਕਿ ਰੋਹਿਣੀ ਦੇ ਬਹਾਦਰ ਸ਼ਾਹ ਮਾਰਗ ’ਤੇ ਬੁੱਧਵਾਰ ਦੇਰ ਰਾਤ 2.20 ਵਜੇ ਹੋਇਆ। ਇਹ ਮੁਕਾਬਲਾ ਹਾਲ ਹੀ ਦੇ ਸਾਲਾਂ ਵਿਚ ਦਿੱਲੀ ਵਿਚ ਹੋਏ ਸਭ ਤੋਂ ਵੱਡੇ ਮੁਕਾਬਲਿਆਂ ਵਿਚੋਂ ਇਕ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਕਤਲਾਂ ਅਤੇ ਜਬਰਨ ਵਸੂਲੀ ਸਮੇਤ ਘਿਨਾਉਣੇ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਇਹ ਮੁਲਜ਼ਮ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।
ਇਕ ਪੁਲਸ ਸੂਤਰ ਨੇ ਦੱਸਿਆ ਕਿ 6 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਅਪਰਾਧੀਆਂ ਨੇ ਬਿਹਾਰ ਵਿਚ ਇਕ ਕਤਲ ਕੀਤਾ ਸੀ। ਗਿਰੋਹ ਦੇ ਮੁਖੀ ਰੰਜਨ ਪਾਠਕ ਦੇ ਸਿਰ ’ਤੇ 25,000 ਰੁਪਏ ਦਾ ਇਨਾਮ ਸੀ ਅਤੇ ਉਹ 8 ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ, ਦੋਸ਼ੀ ਕਈ ਦਿਨਾਂ ਤੋਂ ਦਿੱਲੀ ਵਿਚ ਲੁਕੇ ਹੋਏ ਸਨ। ਉਨ੍ਹਾਂ ਦੀ ਭਾਲ ਵਿਚ ਸਾਂਝੀ ਟੀਮ ਨੇ ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਨੂੰ ਮੁਹਿੰਮ ਚਲਾਈ, ਜਿਸ ਦੌਰਾਨ ਇਹ ਮੁਕਾਬਲਾ ਹੋਇਆ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਮੁਲਜ਼ਮਾਂ ਨੇ ਪੁਲਸ ਟੀਮ ’ਤੇ ਗੋਲੀਬਾਰੀ ਕੀਤੀ। ਆਤਮ ਰੱਖਿਆ ਵਿਚ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਚਾਰੇ ਮੁਲਜ਼ਮ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ ਮੁਲਜ਼ਮਾਂ ਨੂੰ ਰੋਹਿਣੀ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਮਵਾਰ ਤੇ ਮੰਗਲਵਾਰ ਛੁੱਟੀ ਦਾ ਐਲਾਨ! ਸਕੂਲ ਰਹਿਣਗੇ ਬੰਦ
NEXT STORY