ਜੰਮੂ, (ਮਗੋਤਰਾ)- ਕੇਂਦਰ ਸਰਕਾਰ ਨਵੇਂ ਸਾਲ ’ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਤੋਹਫ਼ਾ ਦੇਵੇਗੀ। ਸਰਕਾਰ ਨੇ 25 ਜਨਵਰੀ ਤੋਂ ਨਵੀਂ ਦਿੱਲੀ-ਸ਼੍ਰੀਨਗਰ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ-ਸ਼੍ਰੀਨਗਰ ਵੰਦੇ ਭਾਰਤ ਸਲੀਪਰ ਟਰੇਨ ਰਾਹੀਂ ਲੋਕ ਸਿਰਫ ਇਕ ਰਾਤ ਦੇ ਸਫਰ ਨਾਲ ਹੀ ਨਵੀਂ ਦਿੱਲੀ ਤੋਂ ਸ਼੍ਰੀਨਗਰ ਪਹੁੰਚ ਜਾਣਗੇ। ਇਸ ਟਰੇਨ ਦੇ ਸਟਾਪੇਜ ਅੰਬਾਲਾ ਕੈਂਟ, ਲੁਧਿਆਣਾ, ਜੰਮੂ ਤਵੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਰਗੇ ਵੱਡੇ ਸਟੇਸ਼ਨ ਹੀ ਹੋਣਗੇ। ਟਰੇਨ 13 ਘੰਟਿਆਂ ਤੋਂ ਵੀ ਘੱਟ ਸਮੇਂ ’ਚ 800 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗੀ।
ਇਹ ਟਰੇਨ ਨਵੀਂ ਦਿੱਲੀ ਤੋਂ ਸ਼ਾਮ 7 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 8 ਵਜੇ ਸ਼੍ਰੀਨਗਰ ਪਹੁੰਚੇਗੀ। ਵੰਦੇ ਭਾਰਤ ਸਲੀਪਰ ’ਚ ਹਰ ਵਰਗ ਦੇ ਮੁਸਾਫਰਾਂ ਲਈ ਕਿਰਾਇਆ ਤੈਅ ਕੀਤਾ ਗਿਆ ਹੈ।
ਥਰਡ ਏ. ਸੀ ਲਈ 2,000 ਰੁਪਏ, ਸੈਕਿੰਡ ਏ. ਸੀ. ਲਈ 2,500 ਰੁਪਏ ਤੇ ਪਹਿਲੀ ਸ਼੍ਰੇਣੀ ਲਈ 3,000 ਰੁਪਏ ਕਿਰਾਇਆ ਰੱਖਿਆ ਗਿਆ ਹੈ।
ਯੂਪੀ 'ਚ ਇਕ ਹੋਰ ਪ੍ਰੀਖਿਆ ਰੱਦ, 8 ਦਸੰਬਰ ਨੂੰ ਹੋਣਾ ਸੀ ਇਹ ਪ੍ਰੀਲਿਮਸ ਐਗਜ਼ਾਮ
NEXT STORY