ਜੰਮੂ : ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਮੌਸਮ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਇਕ ਪਾਸੇ ਜੰਮੂ 'ਚ ਮੌਸਮ ਸਾਫ਼ ਅਤੇ ਧੁੱਪ ਵਾਲਾ ਰਿਹਾ, ਉਥੇ ਹੀ ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਜਾਰੀ ਹੈ। ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦੇ ਨਾਲ-ਨਾਲ ਕਸ਼ਮੀਰ 'ਚ ਆਉਣ ਵਾਲੇ ਸੈਲਾਨੀ ਵੀ ਕਾਫੀ ਖੁਸ਼ ਹਨ। ਕਈ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਂਦੇ ਅਤੇ ਮਸਤੀ ਕਰਦੇ ਦੇਖੇ ਗਏ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਦੇ ਕੁਝ ਉੱਚੇ ਪਹਾੜੀ ਇਲਾਕਿਆਂ 'ਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਵਿਭਾਗ ਮੁਤਾਬਕ 6 ਜਨਵਰੀ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਵੇਗਾ। ਜੰਮੂ-ਕਸ਼ਮੀਰ 'ਚ 7 ਤੋਂ 10 ਜਨਵਰੀ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ। ਵਿਭਾਗ ਅਨੁਸਾਰ 11 ਅਤੇ 12 ਜਨਵਰੀ ਨੂੰ ਆਮ ਤੌਰ 'ਤੇ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਹਲਕੀ ਬਾਰਿਸ਼ ਅਤੇ ਉੱਚੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਵੇਗੀ। ਫਿਰ 13 ਤੋਂ 15 ਜਨਵਰੀ ਤੱਕ ਮੌਸਮ ਖੁਸ਼ਕ ਰਹੇਗਾ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਛੁੱਟੀਆਂ 'ਚ ਵਾਧਾ, ਜਾਰੀ ਹੋਏ ਨਵੇਂ ਹੁਕਮ
NEXT STORY