ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ’ਚ ਕਿਸੇ ਹਮਲਾਵਰ ਨੇ ਹਸਪਤਾਲ ’ਚ ਜਨਮੀ ਸਿਰਫ 3 ਦਿਨਾਂ ਦੀ ਬੱਚੀ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਨਵਜੰਮੀ ਬੱਚੀ ਨੂੰ ਗੰਭੀਰ ਸੱਟਾਂ ਆਈਆਂ। ਮਹਾਰਾਜਾ ਯਸ਼ਵੰਤ ਰਾਓ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਸਰਜਰੀ ਵੀ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੰਨ੍ਹੀ ਜਾਨ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚੀ ਨੇ ਵੀਰਵਾਰ ਦੇਰ ਰਾਤ ਦਮ ਤੋੜ ਦਿੱਤਾ।
ਥਾਣਾ ਮੁਖੀ ਉਦੈ ਸਿੰਘ ਨੇ ਦੱਸਿਆ ਕਿ ਬੱਚੀ ਦਾ ਜਨਮ ਜ਼ਿਲੇ ਦੇ ਇਕ ਹਸਪਤਾਲ ’ਚ ਮੰਗਲਵਾਰ ਨੂੰ ਹੋਇਆ ਸੀ। ਉਸ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਪੁਲਸ ਨੂੰ ਬੱਚੀ ’ਤੇ ਹਮਲੇ ਦੀ ਸੂਚਨਾ ਉਦੋਂ ਿਮਲੀ, ਜਦੋਂ ਉਸ ਨੂੰ ਸ਼ਾਹਜਹਾਂਪੁਰ ਜ਼ਿਲਾ ਹਸਪਤਾਲ ਤੋਂ ਲਿਜਾ ਕੇ ਇੰਦੌਰ ਦੇ ਐੱਮ. ਵਾਈ. ਐੱਚ. ’ਚ ਭਰਤੀ ਕਰਵਾਇਆ ਗਿਆ। ਬੱਚੀ ਦੇ ਮਾਤਾ-ਪਿਤਾ ਨੇ ਪੁਲਸ ਨੂੰ ਹਮਲੇ ਦੀ ਸੂਚਨਾ ਨਹੀਂ ਦਿੱਤੀ ਸੀ। ਬੱਚੀ ਦੀ ਮਾਤਾ ਮੰਜੂ ਅਤੇ ਉਸ ਦੇ ਪਿਤਾ ਦਰਿਆ ਵਣਜਾਰਾ ਨੇ ਸ਼ਾਹਜਹਾਂਪੁਰ ਦੇ ਹਸਪਤਾਲ ਦੀ ਨਰਸ ’ਤੇ ਨਵਜੰਮੀ ਬੱਚੀ ’ਤੇ ਹਮਲੇ ਦਾ ਸ਼ੱਕ ਜਤਾਇਆ ਹੈ ਪਰ ਪੁਲਸ ਨੂੰ ਬੱਚੀ ਦੇ ਮਾਤਾ-ਪਿਤਾ ’ਤੇ ਸ਼ੱਕ ਹੈ। ਉਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।
PDP ਨੇਤਾ ਸ਼ਾਹ ਮਹਿਮੂਦ ਨੇ ਦਿੱਤਾ ਅਸਤੀਫਾ
NEXT STORY