ਭੋਪਾਲ- ਦੇਸ਼ ਭਰ ਵਿਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਕੰਜਕਾਂ ਦੀ ਪੂਜਾ ਕੀਤੀ ਜਾ ਰਹੀ ਹੈ। ਨਰਾਤੇ ਦੇ ਇਸ ਪਾਵਨ ਸਮੇਂ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭੋਪਾਲ 'ਚ ਬੋਰੇ 'ਚ ਬੰਦ ਕਰ ਕੇ ਇਕ ਨਵਜਨਮੀ ਬੱਚੀ ਨੂੰ ਰੇਲਵੇ ਟਰੈੱਕ ਦੇ ਕਿਨਾਰੇ ਸੁੱਟ ਦਿੱਤਾ ਗਿਆ। ਨਵਜਨਮੀ ਬੱਚੀ ਦੀ ਵੀਰਵਾਰ ਨੂੰ ਮੌਤ ਹੋ ਗਈ। ਮਾਮਲੇ 'ਚ ਪੁਲਸ ਨੇ ਉਸ ਨਰਸ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਸ 'ਤੇ ਬੱਚੀ ਨੂੰ ਸੁੱਟਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ- ਹੁਣ ਮਕਾਨ ਮਾਲਕ ਦੀ ਨਹੀਂ ਚੱਲੇਗੀ ਮਨਮਰਜ਼ੀ, ਕਿਰਾਏਦਾਰਾਂ ਨੂੰ ਮਿਲੇ ਇਹ ਅਧਿਕਾਰ
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਔਰਤ ਦੀ ਪਛਾਣ ਕੀਤੀ ਗਈ। ਸ਼ੱਕੀ ਨਰਸ ਨੇ 17 ਸਾਲ ਦੀ ਕੁੜੀ ਦੀ ਡਿਲਿਵਰੀ ਕਰਵਾਈ ਸੀ। ਬਦਨਾਮੀ ਦੇ ਡਰ ਤੋਂ ਪਰਿਵਾਰ ਨੇ ਨਵਜਨਮੀ ਬੱਚੀ ਨੂੰ ਟਿਕਾਣੇ ਲਾਉਣ ਦੀ ਜ਼ਿੰਮੇਵਾਰੀ ਨਰਸ ਨੂੰ ਸੌਂਪੀ ਸੀ। ਉਸ ਨੇ ਬੱਚੀ ਨੂੰ ਬੋਰੇ ਵਿਚ ਬੰਦ ਕਰ ਕੇ ਰੇਲਵੇ ਟਰੈੱਕ ਦੇ ਕਿਨਾਰੇ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੀ ਨੂੰ ਜਨਮ ਦੇਣ ਵਾਲੀ ਨਾਬਾਲਗ ਸਕੂਲੀ ਵਿਦਿਆਰਥਣ ਸੀ, ਜਿਸ ਦਾ ਇਕ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਸੀ। ਪੁਲਸ ਵਿਦਿਆਰਥੀ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਪ੍ਰੇਮੀ ਦੀ ਵੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- 40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ, ਝਾਰਖੰਡ 'ਚ ਵੀ ਵਿਧਾਨ ਸਭਾ ਚੋਣਾਂ 'ਚ ਜਿੱਤੇਗੀ ਭਾਜਪਾ : ਨੱਢਾ
NEXT STORY