ਨਵੀਂ ਦਿੱਲੀ- ਕਿਸੇ ਨੂੰ ਨਹੀਂ ਪਤਾ ਸੀ ਕਿ ਸਵੇਰੇ-ਸਵੇਰੇ ਘਰਾਂ ਤੱਕ ਅਖਬਾਰ ਪਹੁੰਚਾਉਣ ਵਾਲਾ ਇਕ ਮੁੰਡਾ ਅੱਗੇ ਚੱਲ ਕੇ ਦੇਸ਼ ਦਾ ਰਾਸ਼ਟਰਪਤੀ ਬਣੇਗਾ। ਡਾ. ਏਪੀਜੇ ਅਬਦੁੱਲ ਕਲਾਮ ਦਾ ਜੀਵਨ ਦੱਸਦਾ ਹੈ ਕਿ ਕਿਸੇ ਦੀ ਸ਼ੁਰੂਆਤ ਨਹੀਂ, ਸਪੁਨੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਮਿਹਨਤ ਮੰਜ਼ਲ ਤੈਅ ਕਰਦੀ ਹੈ। 15 ਅਕਤੂਬਰ ਨੂੰ 95ਵੀਂ ਜਯੰਤੀ 'ਤੇ ਉਨ੍ਹਾਂ ਦਾ ਇਹੀ ਸਫ਼ਰ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਹੈ।
ਅਖਬਾਰ ਵੰਡਣ ਦਾ ਅਨੁਭਵ ਕਲਾਮ ਦੇ ਜੀਵਨ ਦੀ ਵੱਡੀ ਯਾਤਰਾ ਦਾ ਇਕ ਹਿੱਸਾ ਬਣਿਆ। ਵਿਗਿਆਨ ਦੇ ਖੇਤਰ 'ਚ ਉਪਲੱਬਧੀਆਂ ਤੋਂ ਬਾਅਦ 2002 'ਚ ਉਹ ਰਾਸ਼ਟਰਪਤੀ ਬਣੇ। ਡਾ. ਕਲਾਮ ਦਾ ਜਨਮ ਤਾਮਿਲਨਾਡੂ ਦੇ ਰਾਮੇਸ਼ਵਰਮ 'ਚ ਇਕ ਬਹੁਤ ਹੀ ਸਧਾਰਨ ਪਰਿਵਾਰ 'ਚ ਹੋਇਆ ਸੀ। ਅਖ਼ਬਾਰ ਵੰਡਣਾ (ਹਾਕਰ) ਨੌਜਵਾਨਾਂ ਲਈ ਰੁਜ਼ਗਾਰ ਦਾ ਮੌਕਾ ਹੋਣ ਦੇ ਨਾਲ ਅਨੁਸ਼ਾਸਨ ਸਿੱਖਣ ਦਾ ਜ਼ਰੀਆ ਵੀ ਹੈ। ਰੋਜ਼ ਸਵੇਰੇ ਤੈਅ ਸਮੇਂ 'ਤੇ ਘਰਾਂ ਤੱਕ ਅਖ਼ਬਾਰ ਪਹੁੰਚਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸਮੇਂ ਦਾ ਪਾਬੰਦ ਬਣਾਉਂਦੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਲਾਮ ਨੂੰ 95ਵੀਂ ਜਯੰਤੀ 'ਤੇ ਫੁੱਲ ਭੇਟ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਅਭਿਜੀਤ ਦੀਪਕੇ ਦੇ ਘਰ ਪੁੱਜੀ ਦਿੱਲੀ ਪੁਲਸ, ਫੜਾਇਆ ਨੋਟਿਸ
NEXT STORY