ਗਾਜ਼ੀਆਬਾਦ, (ਇੰਟ.)- ਸੜਕ ਆਵਾਜਾਈ ਅਤੇ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਨੇ ਸ਼ੁੱਕਰਵਾਰ ਨੂੰ ਗਾਜ਼ੀਆਬਾਦ-ਅਲੀਗੜ੍ਹ ਐਕਸਪ੍ਰੈੱਸਵੇਅ ਨੇ 100 ਘੰਟਿਆਂ ਦੇ ਬੇਮਿਸਾਲ ਸਮੇਂ ’ਚ 100 ਕਿਲੋਮੀਟਰ ਦੀ ਦੂਰੀ ’ਤੇ ਬਿਟੁਮਿਨਸ ਕੰਕਰੀਟ ਵਿਛਾ ਕੇ ਇਕ ਸ਼ਾਨਦਾਰ ਉਪਲੱਬਧੀ ਹਾਸਲ ਕਰ ਕੇ ਰਿਕਾਰਡ ਬਣਾ ਦਿੱਤਾ ਹੈ। ਇਹ ਪ੍ਰਾਪਤੀ ਭਾਰਤ ਦੇ ਸੜਕੀ ਬੁਨਿਆਦੀ ਢਾਂਚੇ ਦੇ ਉਦਯੋਗ ਦੇ ਸਮਰਪਣ ਅਤੇ ਸਰਲਤਾ ਨੂੰ ਉਜਾਗਰ ਕਰਦੀ ਹੈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਊਬ ਹਾਈਵੇਜ਼, ਐੱਲ ਐਂਡ ਟੀ ਅਤੇ ਗਾਜ਼ੀਆਬਾਦ-ਅਲੀਗੜ੍ਹ ਐਕਸਪ੍ਰੈੱਸਵੇਅ ਪ੍ਰਾਈਵੇਟ ਲਿਮਟਿਡ (ਜੀ. ਏ. ਈ. ਪੀ. ਐੱਲ.) ਦੀਆਂ ਬੇਮਿਸਾਲ ਟੀਮਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤਾ। ਗਾਜ਼ੀਆਬਾਦ ਅਲੀਗੜ੍ਹ ਐਕਸਪ੍ਰੈੱਸ ਦੀ ਸ਼ੁਰੂਆਤ 15 ਮਈ ਨੂੰ ਸਵੇਰੇ 10 ਵਜੇ ਹੋਈ ਸੀ ਅਤੇ ਸ਼ੁੱਕਰਵਾਰ 2 ਵਜੇ ਤੱਕ 100 ਘੰਟੇ ਪੂਰੇ ਹੋ ਗਏ। ਇਹ 6 ਲੇਨ ਵਾਲਾ ਐਕਸਪ੍ਰੈੱਸ ਵੇਅ ਹੈ। ਇਸ ਸੜਕ ਨੂੰ ਬਣਾਉਣ ’ਚ 6 ਹਾਟਮਿਕਸ ਪਲਾਂਟ, 15 ਸੈਂਸਰ ਪਾਵਰ ਅਤੇ 2000 ਲੋਕਾਂ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 250 ਇੰਜੀਨੀਅਰ ਵੀ ਇਥੇ ਕੰਮ ਕਰ ਰਹੇ ਹਨ, ਜਿਸ ਨਾਲ ਕਰਮਚਾਰੀਆਂ ਦੀ ਕੁੱਲ ਗਿਣਤੀ 2250 ਬਣ ਜਾਂਦੀ ਹੈ।
ਜੰਮੂ ਕਸ਼ਮੀਰ 'ਚ LOC 'ਤੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ
NEXT STORY