ਨੈਸ਼ਨਲ ਡੈਸਕ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਕਾਨਪੁਰ ਰੇਂਜ ਦੇ ਕਈ ਟਿਕਾਣਿਆਂ 'ਤੇ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਇਸ ਮੌਕੇ ਜਾਂਚ ਏਜੰਸੀ ਨੇ ਕਾਨਪੁਰ ਦਿਹਾਤੀ ਦੇ ਮਿਵੌਰ ਸਥਿਤ ਇਕ ਪੈਟਰੋਲ ਪੰਪ 'ਤੇ ਪਹੁੰਚਦੇ ਹੀ ਤਲਾਸ਼ੀ ਸ਼ੁਰੂ ਕਰ ਦਿੱਤੀ। ਟੀਮ ਨਾਲ ਸਥਾਨਕ ਪੁਲਸ ਤੋਂ ਇਲਾਵਾ ਬੰਬ ਸਕੁਆਡ ਵੀ ਮੌਜੂਦ ਸੀ।
ਛਾਪੇਮਾਰੀ ਦੌਰਾਨ ਜਾਂਚ ਟੀਮ ਨੇ ਪੰਪ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ NIA ਦੀ ਟੀਮ ਨੇ ਸਵੇਰੇ ਅਲੱਗ-ਅਲੱਗ ਥਾਵਾਂ 'ਤੇ ਪਹੁੰਚ ਕੇ ਸ਼ੱਕੀ ਗਤੀਵਿਧੀਆਂ ਅਤੇ ਸੰਭਾਵਿਤ ਲਿੰਕਾਂ ਦੀ ਜਾਂਚ-ਪੜਤਾਲ ਕੀਤੀ। ਸੂਤਰਾਂ ਅਨੁਸਾਰ ਇਹ ਤਲਾਸ਼ੀ ਮੁਹਿੰਮ ਇਕ ਵੱਡੇ ਨੈਟਵਰਕ ਦੀ ਜਾਂਚ ਦਾ ਹਿੱਸਾ ਹੈ ਅਤੇ ਕੁਝ ਸ਼ੱਕੀ ਵਿਅਕਤੀਆਂ ਦੇ ਮੋਬਾਇਲ ਲੋਕੇਸ਼ਨ, ਬੈਕਿੰਗ ਟ੍ਰਾਂਜ਼ੈਕਸ਼ਨ ਹੋਰ ਸੰਪਰਕ NIA ਦੇ ਰਾਡਾਰ 'ਤੇ ਹਨ। NIA ਦੀ ਇਸ ਅਚਾਨਕ ਕਾਰਵਾਈ ਨੇ ਖੇਤਰ 'ਚ ਵਿਆਪਕ ਚਰਚਾ ਛੇੜ ਦਿੱਤੀ ਹੈ।
ਇਸ ਮੌਕੇ ਪੈਟਰੋਲ ਪੰਪ 'ਤੇ ਜਾਂਚ ਦੌਰਾਨ ਟੀਮ ਨੇ ਪੰਪ ਦੇ ਦਫਤਰ, ਸਟੋਰੇਜ ਏਰੀਆ ਅਤੇ ਰਿਕਾਰਡ ਰੂਮ ਦੀ ਬਾਰੀਕੀ ਨਾਲ ਤਲਾਸ਼ੀ ਲਈ। ਟੀਮ ਨਾਲ ਮੌਜੂਦ ਸਥਾਨਕ ਪੁਲਸ ਨੇ ਪੂਰੇ ਕੰਪਲੈਕਸ ਨੂੰ ਸੁਰੱਖਿਆ ਘੇਰੇ 'ਚ ਲੈ ਲਿਆ ਸੀ।
ਸੂਤਰਾਂ ਅੁਨਸਾਰ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਦੌਰਾਨ ਜਾਂਚ ਏਜੰਸੀ ਨੂੰ ਕੁਝ ਮਹੱਤਵਪੂਰਨ ਦਸਤਾਵੇਜ਼, ਸੀ.ਸੀ.ਟੀ.ਵੀ. ਫੁਟੇਜ, ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਨਾਲ ਹੀ ਪੰਪ 'ਤੇ ਆਉਣ-ਜਾਣ ਵਾਲੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮੌਕੇ ਬੰਬ ਸੁਕੈਅਡ ਟੀਮ ਨੂੰ ਤਲਾਸ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਮਿਲਣ ਦੀ ਪੁਸ਼ਟੀ ਨਹੀਂ ਹੋਈ।
ਲੋਕ ਸਭਾ 'ਚ ਹਰਸਿਮਰਤ ਬਾਦਲ ਨੇ ਚੁੱਕਿਆ ਪੰਜਾਬ 'ਚ ਨਸ਼ਿਆ ਦਾ ਮੁੱਦਾ
NEXT STORY