ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਲਾਓਸ ਸਥਿਤ ਲਾਂਗ ਸ਼ੇਂਗ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਖਿਲਾਫ ਗਲੋਬਲ ਮਨੁੱਖੀ ਸਮੱਗਲਿੰਗ ਗਿਰੋਹ ’ਚ ਸ਼ਮੂਲੀਅਤ ਦੇ ਦੋਸ਼ ’ਚ ਮੰਗਲਵਾਰ ਨੂੰ ਦੋਸ਼-ਪੱਤਰ ਦਾਖਲ ਕੀਤਾ।
ਇਹ ਗਿਰੋਹ ਨੌਜਵਾਨਾਂ ਨੂੰ ਨੌਕਰੀ ਦੇ ਬਹਾਨੇ ਫਸਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਧੋਖਾਦੇਹੀ ਲਈ ਮਜਬੂਰ ਕਰਦਾ ਸੀ। ਇਹ ਜਾਣਕਾਰੀ ਇਕ ਆਧਿਕਾਰਿਕ ਬਿਆਨ ਤੋਂ ਮਿਲੀ।
ਜਾਂਚ ਦੇ ਹੈਰਾਨ ਕਰਨ ਵਾਲੇ ਖੁਲਾਸਿਆਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਸਮੱਗਲਿੰਗ ਕੀਤੀ ਗਈ, ਉਨ੍ਹਾਂ ਦੇ ਲਾਓਸ ’ਚ ਸਾਈਬਰ ਧੋਖਾਦੇਹੀ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਭੁੱਖਾ ਰੱਖਿਆ ਗਿਆ ਅਤੇ ਬੰਦ ਕਮਰਿਆਂ ’ਚ ਕੁੱਟਿਆ ਗਿਆ।
ਐੱਨ. ਆਈ. ਏ. ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ਕੁਝ ਨੌਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਸੰਭਾਵੀ ਪੀਡ਼ਤਾਂ ਨਾਲ ਦੋਸਤੀ ਕਰਨ ਦੇ ਟੀਚੇ ਨੂੰ ਪੂਰਾ ਕਰਨ ’ਚ ਅਸਫਲ ਰਹਿਣ ’ਤੇ ਬਿਜਲੀ ਦਾ ਕਰੰਟ ਵੀ ਲਾਾਇਆ ਗਿਆ। ਇਸ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਸੁਦਰਸ਼ਨ ਦਰਾਡੇ ਨੂੰ ਇਸ ਸਾਲ ਜੂਨ ’ਚ ਐੱਨ. ਆਈ. ਏ. ਨੇ ਗ੍ਰਿਫਤਾਰ ਕੀਤਾ ਸੀ।
ਮੰਕੀਪਾਕਸ ਦੇ ਮਰੀਜ਼ ਦੀ ਹਾਲਤ ਸਥਿਰ, ਘਬਰਾਉਣ ਦੀ ਲੋੜ ਨਹੀਂ : ਭਾਰਦਵਾਜ
NEXT STORY