ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨਾਂ ਅਤੇ ਵੱਖਵਾਦੀ ਧਿਰਾਂ ਨੂੰ ਧਨ ਮੁਹੱਈਆ ਕਰਵਾਉਣ ਦੇ ਸਿਲਸਿਲੇ 'ਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਮੁਖੀ ਯਾਸੀਨ ਮਲਿਕ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਮਲਿਕ ਨੂੰ ਬਾਅਦ 'ਚ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 22 ਅਪ੍ਰੈਲ ਤੱਕ ਐੱਨ.ਆਈ.ਏ. ਦੀ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਲਿਕ ਨੂੰ ਮੰਗਲਵਾਰ ਦੀ ਸ਼ਾਮ ਐੱਨ.ਆਈ.ਏ. ਦੀ ਵਿਸ਼ੇਸ਼ ਕੋਰਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜੰਮੂ ਦੀ ਕੋਟ ਭਲਵਾਲ ਜੇਲ ਤੋਂ ਦਿੱਲੀ ਲਿਆਂਦਾ ਗਿਆ ਸੀ। ਵਿਸ਼ੇਸ਼ ਅਦਾਲਤ ਨੇ ਮਲਿਕ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ ਦਾ ਜਾਂਚ ਏਜੰਸੀ ਨੂੰ ਆਦੇਸ਼ ਦਿੱਤਾ ਸੀ।
ਮਲਿਕ ਨੂੰ ਪੁਲਸ ਦੀ ਸੁਰੱਖਿਆ 'ਚ ਤਿਹਾੜ ਜੇਲ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਸ ਨੇ 22 ਫਰਵਰੀ ਨੂੰ ਮਲਿਕ ਨੂੰ ਚੌਕਸੀ ਹਿਰਾਸ 'ਚ ਲੈ ਕੇ ਜੰਮੂ ਜੇਲ 'ਚ ਟਰਾਂਸਫਰ ਕਰ ਦਿੱਤਾ ਸੀ। ਕੇਂਦਰ ਨੇ ਪਿਛਲੇ ਮਹੀਨੇ ਮਲਿਕ ਦੇ ਸੰਗਠਨ ਜੇ.ਕੇ.ਐੱਲ.ਐੱਪ. ਨੂੰ ਬੈਨ ਕਰ ਦਿੱਤਾ ਸੀ। ਸੰਗਠਨ 'ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀ 2 ਮਾਮਲੇ ਦਰਜ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਜਮਾਤ-ਏ-ਇਸਲਾਮੀ ਜੰਮੂ-ਕਸ਼ਮੀਰ 'ਤੇ ਵੀ ਪਾਬੰਦੀ ਲਗਾਈ ਗਈ ਸੀ।
ਦੱਸਣਯੋਗ ਹੈ ਕਿ ਐੱਨ.ਆਈ.ਏ. ਨੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਖ ਤੋਂ ਵੀ ਸੋਮਵਾਰ ਅਤੇ ਮੰਗਲਵਾਰ ਨੂੰ ਜੰਮੂ-ਕਸ਼ਮੀਰ 'ਚ ਵੱਖਵਾਦੀ ਸੰਗਠਨਾਂ ਅਤੇ ਅੱਤਵਾਦੀ ਧਿਰਾਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਦਿੱਲੀ 'ਚ ਪੁੱਛ-ਗਿੱਛ ਕੀਤੀ ਸੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਮਲਿਕ ਦੀ ਗ੍ਰਿਫਤਾਰੀ ਕਰ ਕੇ ਕਿਹਾ,''ਮੈਨੂੰ ਬਹੁਤ ਅਫਸੋਸ ਹੈ। ਇਸ ਤੋਂ ਕੁਝ ਹੱਲ ਹੋਣ ਵਾਲਾ ਨਹੀਂ ਹੈ, ਜਿੰਨਾ ਇਨ੍ਹਾਂ 'ਤੇ ਜ਼ੁਲਮ ਕਰਨਗੇ, ਓਨੀ ਹੀ ਅੱਗ ਹੋਰ ਭੜਕੇਗੀ। ਇਨਸਾਨ ਮਤਭੇਦ ਰੱਖ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋ ਤੁਹਾਡੀ ਸੋਚ ਦਾ ਨਹੀਂ ਹੈ, ਉਸ ਨੂੰ ਬੰਦ ਕਰ ਦਿਓ। ਇਹ ਹਿੰਦੁਸਤਾਨ ਦਾ ਰਸਤਾ ਨਹੀਂ ਹੈ।''
ਡੋਡਾ 'ਚ ਚੌਧਰੀ ਲਾਲ ਸਿੰਘ ਡੋਡਾ 'ਚ ਗ੍ਰਿਫਤਾਰ
NEXT STORY