ਐਂਟਰਟੇਨਮੈਂਟ ਡੈਸਕ- "ਕਾਂਟਾ ਲਗਾ" ਗਾਣੇ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਸ਼ੁੱਕਰਵਾਰ ਰਾਤ 42 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੈਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ, ਹਾਲਾਂਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: 'ਬਾਰਡਰ 2' ਤੋਂ ਦਿਲਜੀਤ ਦੋਸਾਂਝ ਨੂੰ ਕੱਢਣ ਦੀ ਤਿਆਰੀ! ਐਮੀ ਵਿਰਕ ਹੋ ਸਕਦੇ ਨੇ ਨਵਾਂ ਚਿਹਰਾ
ਹੁਣ ਮੁੰਬਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਸ਼ੇਫਾਲੀ ਜਰੀਵਾਲਾ ਦੇ ਘਰ ਪਹੁੰਚ ਗਈ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਘਰ ਦੀ ਨੌਕਰਾਣੀ ਅਤੇ ਰਸੋਈਏ ਤੋਂ ਅੰਬੋਲੀ ਪੁਲਸ ਸਟੇਸ਼ਨ ਵਿੱਚ ਪੁੱਛਗਿੱਛ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ
ਦੱਸਿਆ ਜਾ ਰਿਹਾ ਹੈ ਕਿ ਜਰੀਵਾਲਾ ਨੂੰ ਉਨ੍ਹਾਂ ਦੇ ਪਤੀ, ਅਦਾਕਾਰ ਪਰਾਗ ਤਿਆਗੀ ਨੇ ਉਪਨਗਰ ਮੁੰਬਈ ਦੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ, "ਉਨ੍ਹਾਂ ਨੂੰ ਰਾਤ 11:15 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।"
ਇਹ ਵੀ ਪੜ੍ਹੋ: 'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਈ ਸ਼ੈਫਾਲੀ ਜ਼ਰੀਵਾਲਾ, ਇੰਝ ਕਰਦੀ ਸੀ ਕਮਾਈ
NEXT STORY