ਨੈਸ਼ਨਲ ਡੈਸਕ- ਮੁੰਬਈ ਤੋਂ 25 ਜੂਨ ਨੂੰ ਬੈਂਕਾਕ ਜਾਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਜਹਾਜ਼ ਦੇ ਇਕ ਵਿੰਗ ਵਿਚ ਘਾਹ ਫਸੇ ਹੋਣ ਤੋਂ ਬਾਅਦ 5 ਘੰਟਿਆਂ ਤੋਂ ਵੱਧ ਸਮੇਂ ਤੱਕ ਰੋਕੀ ਰੱਖਿਆ ਗਿਆ। ਹਵਾਈ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਸ ’ਤੇ ਤੁਰੰਤ ਧਿਆਨ ਦਿੱਤਾ ਗਿਆ ਅਤੇ ਬਾਅਦ ਵਿਚ ਜਹਾਜ਼ ਨੂੰ ਉਡਾਣ ਭਰਨ ਲਈ ਮਨਜ਼ੂਰੀ ਦੇ ਦਿੱਤੀ ਗਈ।
ਹਾਲਾਂਕਿ ਟਾਟਾ ਸਮੂਹ ਵਲੋਂ ਸੰਚਾਲਿਤ ਏਅਰ ਇੰਡੀਆ ਨੇ ਜਹਾਜ਼ ਵਿਚ ਸਵਾਰ ਯਾਤਰੀਆਂ ਅਤੇ ਚਾਲਕ ਦਲ ਦੀ ਗਿਣਤੀ, ਜਹਾਜ਼ ਦਾ ਪ੍ਰਕਾਰ, ਡਿਪਾਰਚਰ ਦਾ ਤੈਅ ਸਮਾਂ ਅਤੇ ਯਾਤਰੀ ਕਿੰਨੀ ਦੇਰ ਤੱਕ ਮੁੰਬਈ ਹਵਾਈ ਅੱਡੇ ’ਤੇ ਫਸੇ ਰਹੇ, ਵਰਗੇ ਹੋਰ ਮਹੱਤਵਪੂਰਨ ਵੇਰਵੇ ਸਾਂਝੇ ਨਹੀਂ ਕੀਤੇ।
ਇਹ ਵੀ ਪੜ੍ਹੋ- ਕਾਲਜ 'ਚ ਹੀ ਹੋ ਗਿਆ 'ਗੰਦਾ ਕੰਮ', ਕਲਾਸ 'ਚ ਗਈ ਕੁੜੀ ਨੂੰ 3 ਮੁੰਡਿਆਂ ਨੇ ਕਮਰੇ 'ਚ ਲਿਜਾ ਕੇ...
ਹਾਲਾਂਕਿ ਉਡਾਣਾਂ ਦੇ ਸੰਚਾਲਨ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਰਡਾਰ24ਡਾਟਕਾਮ’ ਮੁਤਾਬਕ ਏਅਰਬੱਸ ਏ320 ਨਿਓ ਜਹਾਜ਼ ਵਲੋਂ ਸੰਚਾਲਿਤ ਉਡਾਣ ਨੰਬਰ ਏ.ਆਈ.2354 ਨੂੰ ਸਵੇਰੇ 7.45 ਵਜੇ ਮੁੰਬਈ ਤੋਂ ਰਵਾਨਾ ਹੋਣਾ ਸੀ। ਹਾਲਾਂਕਿ ਇਹ 5 ਘੰਟੇ ਤੋਂ ਵੱਧ ਦੀ ਦੇਰੀ ਤੋਂ ਬਾਅਦ ਦੁਪਹਿਰ ਲੱਗਭਗ 1 ਵਜੇ ਰਵਾਨਾ ਹੋਈ।
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘ਏ.ਆਈ.2354’ ਨੂੰ 25 ਜੂਨ, 2025 ਨੂੰ ਮੁੰਬਈ ਤੋਂ ਬੈਂਕਾਕ ਲਈ ਉਡਾਣ ਭਰਨੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆਾ ਕਿਉਂਕਿ ਜਹਾਜ਼ ਦੇ ਖੱਬੇ ਵਿੰਗ ਦੇ ਹੇਠਾਂ ਘਾਹ ਫਸਿਆ ਹੋਇਆ ਪਾਇਆ ਗਿਆ ਸੀ। ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਘਾਹ ਨਹੀਂ, ਸਗੋਂ ਚਿੜੀਆਂ ਦਾ ਇਕ ਆਲ੍ਹਣਾ ਸੀ, ਜਿਸ ਨੂੰ ਸਾਫ਼ ਕਰਨ ਤੋਂ ਬਾਅਦ ਹੀ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਮਿਲ ਸਕੀ।
ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Bigg Boss ਫੇਮ ਅਦਾਕਾਰਾ ਦੀ ਅਚਾਨਕ ਮੌਤ ਨਾਲ ਸਦਮੇ 'ਚ ਪ੍ਰਸ਼ੰਸਕ, ਆਖ਼ਰੀ ਪੋਸਟ ਹੋਈ ਵਾਇਰਲ
NEXT STORY