ਨਵੀਂ ਦਿੱਲੀ— 7 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਆਖਰਕਾਰ ਨਿਰਭਯਾ ਨੂੰ ਇਨਸਾਫ਼ ਮਿਲ ਗਿਆ ਹੈ। ਚਾਰੇ ਦੋਸ਼ੀਆਂ ਅਕਸ਼ੈ ਕੁਮਾਰ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਮੁਕੇਸ਼ ਕੁਮਾਰ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਆਂ ਹੋ ਗਿਆ ਹੈ।
ਦੋਸ਼ੀਆਂ ਦੀ ਫਾਂਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਕਿਹਾ,''ਨਿਆਂ ਹੋਇਆ ਹੈ, ਔਰਤਾਂ ਦਾ ਮਾਣ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਸ ਦਾ ਜ਼ਿਆਦਾ ਮਹੱਤਵ ਹੈ। ਸਾਡੀ ਨਾਰੀ ਸ਼ਕਤੀ ਨੇ ਹਰ ਖੇਤਰ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਮਿਲ ਕੇ ਇਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜਿੱਥੇ ਮਹਿਲਾ ਮਜ਼ਬੂਤੀਕਰਨ ਦਾ ਧਿਆਨ ਦਿੱਤਾ ਜਾਵੇ। ਜਿੱਥੇ ਸਮਾਨਤਾ ਅਤੇ ਮੌਕਿਆਂ 'ਤੇ ਜ਼ੋਰ ਹੋਵੇ।''
ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਿਆਂ ਦੀ ਖਬਰ ਦੇ ਨਾਲ ਦਿਨ ਦੀ ਸ਼ੁਰੂਆਤ! ਮੈਂ ਨਿਰਭਯਾ ਦੇ ਮਾਤਾ-ਪਿਤਾ ਵਲੋਂ ਇਹ ਦਿਨ ਦੇਖਣ ਲਈ ਕੀਤੇ ਗਏ ਸੰਘਰਸ਼ਾਂ ਨੂੰ ਸਲਾਮ ਕਰਦਾ ਹਾਂ।
ਜਿਸ ਨਾਬਾਲਗ ਦੋਸ਼ੀ ਨੇ ਨਿਰਭਯਾ 'ਤੇ ਕੀਤਾ ਸੀ ਜ਼ਿਆਦਾ ਜ਼ੁਲਮ, ਉਹ ਇੰਝ ਬਿਤਾ ਰਿਹੈ ਜ਼ਿੰਦਗੀ
NEXT STORY