ਨਵੀਂ ਦਿੱਲੀ, (ਭਾਸ਼ਾ)- ਭਾਰਤ ਅਤੇ ਨਿਊਜ਼ੀਲੈਂਡ 27 ਅਪ੍ਰੈਲ ਨੂੰ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਤੇ ਦਸਤਖ਼ਤ ਕਰਨਗੇ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮੁਕਤ ਵਪਾਰ ਸਮਝੌਤੇ ਦਾ ਮਕਸਦ ਘਰੇਲੂ ਬਰਾਮਦਕਾਰਾਂ ਦੇ ਸਾਮਾਨ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ’ਚ ਬਿਨਾਂ ਕਿਸੇ ਟੈਕਸ ਦੇ ਦਾਖਲਾ ਦਿਵਾਉਣਾ ਹੈ। ਨਾਲ ਹੀ ਇਸ ਨਾਲ ਅਗਲੇ 15 ਸਾਲਾਂ ’ਚ 20 ਅਰਬ ਡਾਲਰ ਦਾ ਨਿਵੇਸ਼ ਆਵੇਗਾ।
ਦੋਵਾਂ ਦੇਸ਼ਾਂ ਨੇ ਪਿਛਲੇ ਸਾਲ 22 ਦਸੰਬਰ ਨੂੰ ਵਪਾਰ ਸਮਝੌਤੇ ਲਈ ਗੱਲਬਾਤ ਪੂਰੀ ਹੋਣ ਦਾ ਐਲਾਨ ਕੀਤਾ ਸੀ। ਇਸ ਦਾ ਟੀਚਾ ਅਗਲੇ 5 ਸਾਲਾਂ ’ਚ ਦੁਵੱਲੇ ਵਪਾਰ ਨੂੰ ਦੁੱਗਣਾ ਕਰ ਕੇ ਪੰਜ ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ-ਨਿਊਜ਼ੀਲੈਂਡ ਵਪਾਰ ਮੰਚ ਦੀ ਮੀਟਿੰਗ ਤੋਂ ਬਾਅਦ 27 ਅਪ੍ਰੈਲ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ’ਚ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣਗੇ। ਇਸ ਸਮਝੌਤੇ ਨਾਲ ਭਾਰਤ ਨੂੰ ਆਪਣੀ 100 ਫੀਸਦੀ ਬਰਾਮਦ ’ਤੇ ਜ਼ੀਰੋ ਟੈਕਸ ਬਾਜ਼ਾਰ ਪਹੁੰਚ ਮਿਲੇਗੀ, ਉਥੇ ਹੀ ਨਿਊਜ਼ੀਲੈਂਡ ਤੋਂ ਭਾਰਤ ਨੂੰ ਬਰਾਮਦ ਹੋਣ ਵਾਲੇ 95 ਫੀਸਦੀ ਸਾਮਾਨ ’ਤੇ ਟੈਕਸ ਖਤਮ ਜਾਂ ਘੱਟ ਹੋ ਜਾਵੇਗਾ। ਇਸ ’ਚ ਉੱਨ, ਕੋਲਾ, ਲੱਕੜ, ਸ਼ਰਾਬ ਤੋਂ ਲੈ ਕੇ ਐਵੋਕਾਡੋ ਅਤੇ ਬਲੂਬੇਰੀ ਸ਼ਾਮਲ ਹਨ।
ਪੱਛਮੀ ਬੰਗਾਲ ’ਚ ਅਧਿਕਾਰੀਆਂ ਦੇ ਤਬਾਦਲੇ ਖਿਲਾਫ ਪਟੀਸ਼ਨ ਖਾਰਿਜ
NEXT STORY