ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਚਾਰੇ ਦੋਸ਼ੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਲਈ ਸ਼ੁੱਕਰਵਾਰ ਨੂੰ ਉਨ੍ਹਾਂ ਜਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਤਿਹਾੜ ਜੇਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਸ਼ੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਇੱਥੇ ਦੀਨ ਦਿਆਲ ਉਪਾਧਿਆਏ (ਡੀ.ਡੀ.ਯੂ.) ਹਸਪਤਾਲ 'ਚ ਕੀਤਾ ਗਿਆ। ਦਿੱਲੀ 'ਚ 16 ਦਸੰਬਰ 2012 ਨੂੰ ਕਿ ਚੱਲਦੀ ਬੱਸ 'ਚ ਪੈਰਾ ਮੈਡੀਕਲ ਦੀ 23 ਸਾਲਾ ਵਿਦਿਆਰਥਣ ਨਾਲ ਹੋਏ ਗੈਂਗਰੇਪ ਅਤੇ ਉਸ 'ਤੇ ਹਮਲੇ ਦੇ ਚਾਰੇ ਦੋਸ਼ੀਆਂ ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੇ ਸ਼ਰਮਾ (26) ਅਤੇ ਅਕਸ਼ੈ ਕੁਮਾਰ ਸਿੰਘ (31) ਨੂੰ ਸ਼ੁੱਕਰਵਾਰ ਸਵੇਰੇ 5.30 ਤਿਹਾੜ ਜੇਲ 'ਚ ਫਾਂਸੀ ਦਿੱਤੀ ਗਈ। ਜੇਲ ਅਧਿਕਾਰੀਆਂ ਨੇ ਦੱਸਆਿ ਕਿ ਲਾਸ਼ਾਂ ਨੂੰ ਅੱਧੇ ਘੰਟੇ ਤੱਕ ਲਟਕਾ ਕੇ ਰੱਖਿਆ ਗਿਆ, ਜੋ ਜੇਲ ਨਿਯਮ ਅਨੁਸਾਰ ਫਾਂਸੀ 'ਤੇ ਚੜ੍ਹਾਉਣ ਤੋਂ ਬਾਅਦ ਇਕ ਜ਼ਰੂਰੀ ਪ੍ਰਕਿਰਿਆ ਹੈ।
ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਕਿਹਾ,''ਲਾਸ਼ਾਂ ਦੀ ਡਾਕਟਰਾਂ ਵਲੋਂ ਜਾਂਚ ਕੀਤੇ ਜਾਣ ਅਤੇ ਚਾਰਾਂ ਨੂੰ ਮ੍ਰਿਤ ਐਲਾਨ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪੋਸਟਮਾਰਟਮ ਲਈ ਡੀ.ਡੀ.ਯੂ. ਹਸਪਤਾਲ ਭੇਜਿਆ ਗਿਆ। ਬਾਅਦ 'ਚ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਗਏ।'' ਜੇਲ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅਕਸ਼ੈ ਦੀ ਲਾਸ਼ ਬਿਹਾਰ ਦੇ ਔਰੰਗਾਬਾਦ ਸਥਿਤ ਉਸ ਦੇ ਪਿੰਡ ਲਿਜਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮੁਕੇਸ਼ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਰਾਜਸਥਾਨ ਲਿਜਾਉਣਗੇ। ਵਿਨੇ ਅਤੇ ਪਵਨ ਦੀਆਂ ਲਾਸ਼ਾਂ ਨੂੰ ਦੱਖਣੀ ਦਿੱਲੀ ਸਥਿਤ ਰਵਿਦਾਸ ਕੈਂਪ 'ਚ ਮੌਜੂਦ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ, ਉਨ੍ਹਾਂ ਦੇ ਪਰਿਵਾਰ ਵਾਲੇ ਪੋਸਟਮਾਰਟਮ ਨੂੰ ਲੈ ਕੇ ਜ਼ਰੂਰੀ ਕਾਗਜ਼ੀ ਕਾਰਵਾਈ ਲਈ ਡੀ.ਡੀ.ਯੂ. ਹਸਪਤਾਲ ਪਹੁੰਚੇ ਸਨ। ਹਸਪਤਾਲ ਅਤੇ ਖਾਸ ਤੌਰ 'ਤੇ ਮੁਰਦਾ ਘਰ 'ਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ। ਇਹ ਪਹਿਲਾ ਮੌਕਾ ਹੈ, ਜਦੋਂ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ 'ਚ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਇਸ ਜੇਲ 'ਚ ਕਰੀਬ 16 ਹਜ਼ਾਰ ਕੈਦੀ ਰੱਖੇ ਗਏ ਹਨ।
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ : ਸਿਹਤ ਮੰਤਰਾਲੇ
NEXT STORY