ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਪੂਲ ਰਿਹਾਇਸ਼ੀ ਰਿਹਾਇਸ਼ (ਜੀਪੀਆਰਏ) ਮੁੜ ਵਿਕਾਸ ਯੋਜਨਾ ਦੇ ਅਧੀਨ ਐਤਵਾਰ ਨੂੰ 15,200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟੜ ਨਾਲ ਸਰੋਜਨੀ ਨਗਰ ਸਥਿਤ ਜੀਪੀਆਰਏ ਟਾਈਪ-5 ਕੁਆਰਟਰਾਂ ਦਾ ਦੌਰਾ ਕੀਤਾ ਅਤੇ ਮਹਿਲਾ ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ। ਉਨ੍ਹਾਂ ਨੇ ਕੁਝ ਮਹਿਲਾ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਸਰੋਜਨੀ ਨਗਰ, ਨੇਤਾ ਜੀ ਨਗਰ, ਕਸਤੂਰਬਾ ਨਗਰ ਅਤੇ ਸ਼੍ਰੀਨਿਵਾਸਪੁਰੀ ਵਰਗੇ ਮੁੱਖ ਸਥਾਨਾਂ 'ਚ ਫੈਲੇ ਇਹ ਪ੍ਰਾਜੈਕਟ, ਜੀਪੀਆਰਏ ਕਾਲੋਨੀਆਂ ਦੇ ਆਧੁਨਿਕੀਕਰਨ ਅਤੇ ਸਰਕਾਰੀ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਦਫ਼ਤਰਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ।
ਇਨ੍ਹਾਂ ਪ੍ਰਾਜੈਕਟਾਂ ਦਾ ਮੁੜ ਵਿਕਾਸ ਇਕ ਨਵੀਨਤਾਕਾਰੀ ਆਤਮਨਿਰਭਰ ਵਿੱਤੀ ਮਾਡਲ ਰਾਹੀਂ ਕੀਤਾ ਗਿਆ ਹੈ, ਜੋ ਇਹ ਯਕੀਨੀ ਕਰਦਾ ਹੈ ਕਿ ਸਰਕਾਰੀ ਖਜ਼ਾਨੇ 'ਤੇ ਬੋਝ ਪਾਏ ਬਿਨਾਂ ਮੁੜ ਵਿਕਾਸ ਕੀਤਾ ਜਾਵੇ। ਇਸ ਮਾਡਲ ਦੇ ਅਧੀਨ ਸਰਕਾਰ ਪੂਰੇ ਪ੍ਰਾਜੈਕਟ ਨੂੰ ਵਿੱਤ ਪੋਸ਼ਣ ਦੇਣ ਲਈ ਪ੍ਰਾਜੈਕਟ ਖੇਤਰ ਦੇ ਇਕ ਸੀਮਿਤ ਹਿੱਸੇ ਦਾ ਵਪਾਰਕ ਅਤੇ ਰਿਹਾਇਸ਼ੀ ਖੇਤਰ ਵਜੋਂ ਵਿਕਾਸ ਕਰ ਰਹ ਹੈ। ਇਸ ਤੋਂ ਪ੍ਰਾਪਤ ਮਾਲੀਆ ਦੀ ਵਰਤੋਂ ਆਧੁਨਿਕ ਸਰਕਾਰੀ ਰਿਹਾਇਸ਼ਾਂ ਦੇ ਮੁੜ ਵਿਕਾਸ, ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ਅਤੇ ਜਨਤਕ ਸਹੂਲਤਾਂ ਲਈ ਵਿੱਤ ਪੋਸ਼ਣ ਲਈ ਕੀਤੀ ਜਾ ਰਹੀ ਹੈ। ਇਸ ਮੁੜ ਵਿਕਾਸ ਯੋਜਨਾ ਦੇ ਅਧੀਨ ਸਰਕਾਰੀ ਕਰਮਚਾਰੀਆਂ ਲਈ 9,350 ਤੋਂ ਵੱਧ ਆਧੁਨਿਕ ਫਲੈਟ ਉਪਲੱਬਧ ਕਰਵਾਏ ਜਾਣਗੇ, ਨਾਲ ਹੀ ਲਗਭਗ 48 ਲੱਖ ਵਰਗ ਫੁੱਟ ਦਫ਼ਤਰ ਖੇਤਰ ਦੀ ਜਗ੍ਹਾ ਬਣਾਈ ਜਾਵੇਗੀ, ਜਿਸ ਨਾਲ ਪ੍ਰਸ਼ਾਸਨਿਕ ਕੁਸ਼ਲਤਾ 'ਚ ਮਹੱਤਵਪੂਰਨ ਵਾਧਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੜ੍ਹਦੇ-ਪੜ੍ਹਦੇ ਨਿਕਲ ਗਈ ਜਾਨ ! 15 ਸਾਲਾ ਹੋਣਹਾਰ ਵਿਦਿਆਰਥਣ ਦੀ ਚੁੱਪ-ਚਪੀਤੇ ਹੋਈ ਮੌਤ
NEXT STORY