ਨੈਸ਼ਨਲ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਤਰੀਆਂ ਵਿਚ ਨਵੇਂ ਬਣੇ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਵੰਡ ਦਿੱਤੀਆਂ ਹਨ, ਜਦੋਂ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਆਪਣੇ ਕੋਲ ਰੱਖਿਆ ਹੈ। ਇਕ ਅਧਿਕਾਰਤ ਨੋਟੀਫਿਕੇਸ਼ਨ ਵਿਚ ਇਸ ਦਾ ਖੁਲਾਸਾ ਹੋਇਆ ਹੈ। ਬਿਹਾਰ ਕੈਬਨਿਟ ਨੇ 9 ਦਸੰਬਰ ਨੂੰ 3 ਨਵੇਂ ਵਿਭਾਗਾਂ-ਯੁਵਾ, ਰੁਜ਼ਗਾਰ ਅਤੇ ਹੁਨਰ ਵਿਕਾਸ ਵਿਭਾਗ, ਉੱਚ ਸਿੱਖਿਆ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਗਠਨ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਅਤੇ 3 ਹੋਰ ਵਿਭਾਗਾਂ ਦੇ ਨਾਂ ਬਦਲ ਦਿੱਤੇ।
ਪਸ਼ੂ ਤੇ ਮੱਛੀ ਪਾਲਣ ਸਰੋਤ ਵਿਭਾਗ ਦਾ ਨਾਂ ਬਦਲ ਕੇ ਡੇਅਰੀ, ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਭਾਗ ਰੱਖਿਆ ਗਿਆ; ਕਿਰਤ ਸਰੋਤ ਵਿਭਾਗ ਦਾ ਨਾਂ ਬਦਲ ਕੇ ਕਿਰਤ ਸਰੋਤ ਅਤੇ ਪ੍ਰਵਾਸੀ ਮਜ਼ਦੂਰ ਭਲਾਈ ਵਿਭਾਗ ਰੱਖਿਆ ਗਿਆ ਹੈ ਅਤੇ ਕਲਾ, ਸੱਭਿਆਚਾਰ ਅਤੇ ਯੁਵਾ ਵਿਭਾਗ ਦਾ ਨਾਂ ਬਦਲ ਕੇ ਕਲਾ ਅਤੇ ਸੱਭਿਆਚਾਰ ਵਿਭਾਗ ਕਰ ਦਿੱਤਾ ਗਿਆ ਹੈ।
12 ਦਸੰਬਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ, ਮੁੱਖ ਮੰਤਰੀ ਨੇ ਯੁਵਾ, ਰੁਜ਼ਗਾਰ ਅਤੇ ਹੁਨਰ ਵਿਕਾਸ ਵਿਭਾਗ ਦਾ ਚਾਰਜ ਸੰਜੇ ਸਿੰਘ ‘ਟਾਈਗਰ’ ਨੂੰ ਦਿੱਤਾ ਹੈ, ਜਿਨ੍ਹਾਂ ਕੋਲ ਇਸ ਸਮੇਂ ਕਿਰਤ ਸਰੋਤ ਅਤੇ ਪ੍ਰਵਾਸੀ ਮਜ਼ਦੂਰ ਭਲਾਈ ਵਿਭਾਗ ਹੈ। ਸੂਬੇ ਦੇ ਸਿੱਖਿਆ ਮੰਤਰੀ ਸੁਨੀਲ ਕੁਮਾਰ ਨੂੰ ਨਵੇਂ ਬਣੇ ਉੱਚ ਸਿੱਖਿਆ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਆਪਣੇ ਕੋਲ ਰੱਖਿਆ ਹੈ।
ਬਹਿਰਾਈਚ 'ਚ ਬਘਿਆੜ ਦਾ ਕਹਿਰ ! ਚੁੱਕ ਕੇ ਲੈ ਗਿਆ ਮਾਂ ਨਾਲ ਸੁੱਤੀ ਬੱਚੀ
NEXT STORY