ਪਟਨਾ : ਬਿਹਾਰ ਵਿੱਚ ਨਵੀਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸਹੁੰ ਚੁੱਕ ਸਮਾਗਮ ਅੱਜ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਹੋਵੇਗਾ। ਇਸ ਦੌਰਾਨ ਜੇਡੀਯੂ ਅਤੇ ਭਾਜਪਾ ਵਿਚਕਾਰ ਮੰਤਰੀਆਂ ਦੀਆਂ ਨਿਯੁਕਤੀਆਂ ਬਾਰੇ ਚਰਚਾ ਤੇਜ਼ ਹੋ ਗਈ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਜੇਡੀਯੂ ਆਪਣੇ ਜ਼ਿਆਦਾਤਰ ਮੰਤਰੀਆਂ ਨੂੰ ਬਰਕਰਾਰ ਰੱਖ ਸਕਦੀ ਹੈ, ਜਦੋਂ ਕਿ ਭਾਜਪਾ ਕੁਝ ਨਵੇਂ ਚਿਹਰੇ ਸ਼ਾਮਲ ਕਰ ਸਕਦੀ ਹੈ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਅਵਾਮ ਮੋਰਚਾ (HAM), ਅਤੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਮੋਰਚਾ (RLM) ਵੀ ਨਵੀਂ ਸਰਕਾਰ ਦਾ ਹਿੱਸਾ ਹੋਣਗੇ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਸੂਤਰਾਂ ਅਨੁਸਾਰ, "ਐੱਲਜੇਪੀ (ਰਾਮ ਵਿਲਾਸ) ਨੂੰ ਤਿੰਨ ਮੰਤਰੀ ਅਹੁਦੇ ਮਿਲਣ ਦੀ ਸੰਭਾਵਨਾ ਹੈ, ਜਦੋਂ ਕਿ ਐੱਚਏਐਮ ਅਤੇ ਆਰਐਲਐਮਓ ਨੂੰ ਇੱਕ-ਇੱਕ ਮੰਤਰੀ ਅਹੁਦਾ ਮਿਲਣ ਦੀ ਸੰਭਾਵਨਾ ਹੈ।" ਜਾਣਕਾਰੀ ਅਨੁਸਾਰ ਗੱਠਜੋੜ ਸਰਕਾਰ ਮੰਤਰੀ ਮੰਡਲ ਦੇ ਆਕਾਰ ਲਈ 'ਛੇ ਵਿਧਾਇਕਾਂ ਲਈ ਇੱਕ ਮੰਤਰੀ' ਦੇ ਫਾਰਮੂਲੇ 'ਤੇ ਵਿਚਾਰ ਕਰ ਰਹੀ ਹੈ। ਇਸ ਅਨੁਸਾਰ ਵਿਭਾਗਾਂ ਦੀ ਵੰਡ ਅਤੇ ਮੰਤਰੀਆਂ ਦੀ ਗਿਣਤੀ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਦੇ ਮੁੱਖ ਭਾਈਵਾਲਾਂ ਨੇ ਬੁੱਧਵਾਰ ਨੂੰ ਆਪਣੇ ਵਿਧਾਇਕ ਦਲ ਦੇ ਆਗੂਆਂ ਦੀ ਚੋਣ ਕੀਤੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਵਿਧਾਇਕਾਂ ਦੀ ਇੱਕ ਮੀਟਿੰਗ ਵਿੱਚ ਨੇਤਾ ਚੁਣਿਆ ਗਿਆ। ਇਸ ਦੌਰਾਨ ਨਵੇਂ ਚੁਣੇ ਭਾਜਪਾ ਵਿਧਾਇਕਾਂ ਨੇ ਸੀਨੀਅਰ ਨੇਤਾ ਸਮਰਾਟ ਚੌਧਰੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ। ਇਹ ਜਾਣਕਾਰੀ ਦੋਵਾਂ ਧਿਰਾਂ ਵੱਲੋਂ ਦਿੱਤੀ ਗਈ।
ਪੜ੍ਹੋ ਇਹ ਵੀ : ਮਿਸਾਲ ਬਣਿਆ ਪੁਲਸ ਮੁਲਾਜ਼ਮ, ਮੰਗਣੀ 'ਤੇ ਮਿਲੇ 11 ਲੱਖ ਰੁਪਏ ਕੈਸ਼ ਤੇ 15 ਤੋਲੇ ਸੋਨਾ ਕੀਤਾ ਵਾਪਸ
JDU ਦੇ ਸੰਭਾਵਿਤ ਮੰਤਰੀਆਂ ਦੀ ਸੂਚੀ
ਬਿਜੇਂਦਰ ਪ੍ਰਸਾਦ ਯਾਦਵ
ਵਿਜੇ ਕੁਮਾਰ ਚੌਧਰੀ
ਸ਼ਰਵਣ ਕੁਮਾਰ
ਸੁਨੀਲ ਕੁਮਾਰ
ਲੇਸੀ ਸਿੰਘ
ਸ਼ੀਲਾ ਮੰਡਲ
ਮਦਨ ਸਾਹਨੀ
ਰਤਨੇਸ਼ ਸਦਾ
ਮੁਹੰਮਦ ਜਾਮਾ ਖਾਨ
ਜਯੰਤ ਰਾਜ
ਉਮੇਸ਼ ਸਿੰਘ ਕੁਸ਼ਵਾਹਾ
ਅਸ਼ੋਕ ਚੌਧਰੀ
ਨਵੇਂ ਚਿਹਰਿਆਂ ਵਿੱਚ ਰਾਹੁਲ ਕੁਮਾਰ ਸਿੰਘ, ਸੁਧਾਂਸ਼ੂ ਸ਼ੇਖਰ, ਕਲਾਧਰ ਪ੍ਰਸਾਦ ਮੰਡਲ ਅਤੇ ਪੰਨਾ ਲਾਲ ਸਿੰਘ ਪਟੇਲ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
BJP ਦੇ ਸੰਭਾਵੀ ਮੰਤਰੀਆਂ ਦੀ ਸੂਚੀ
ਪ੍ਰੇਮ ਕੁਮਾਰ
ਮੰਗਲ ਪਾਂਡੇ
ਨਿਤੀਸ਼ ਮਿਸ਼ਰਾ
ਰੇਣੂ ਦੇਵੀ
ਜਿਵੇਸ਼ ਕੁਮਾਰ
ਨੀਰਜ ਕੁਮਾਰ ਸਿੰਘ
ਜਨਕ ਰਾਮ
ਹਰੀ ਸਾਹਨੀ
ਕੇਦਾਰ ਪ੍ਰਸਾਦ ਗੁਪਤਾ
ਸੁਰਿੰਦਰ ਮਹਿਤਾ
ਸੰਤੋਸ਼ ਕੁਮਾਰ ਸਿੰਘ
ਸੁਨੀਲ ਕੁਮਾਰ
ਪਾਰਟੀ ਤਿੰਨ ਤੋਂ ਚਾਰ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ। ਨਵੇਂ ਚਿਹਰਿਆਂ ਵਿੱਚ ਰਾਣਾ ਰਣਧੀਰ, ਗਾਇਤਰੀ ਦੇਵੀ ਅਤੇ ਵਿਜੇ ਕੁਮਾਰ ਖੇਮਕਾ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
NEXT STORY