ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਧਾਨ ਸਭਾ 'ਚ ਵਿੱਤ ਸਾਲ 2023-24 ਲਈ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਸੂਬੇ ਦੇ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਖੱਟੜ ਕੋਲ ਰਾਜ ਦੇ ਵਿੱਤ ਮੰਤਰਾਲਾ ਦਾ ਵੀ ਚਾਰਜ ਹੈ। ਉਨ੍ਹਾਂ ਨੇ ਆਉਣ ਵਾਲੇ ਵਿੱਤ ਸਾਲ ਲਈ 1,83,950 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ ਜੋ ਸੋਧ ਅਨੁਮਾਨ 1,64808 ਕਰੋੜ ਰੁਪਏ ਤੋਂ 11.6 ਫੀਸਦੀ ਵੱਧ ਹੈ।
ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਚੌਥਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਇੱਥੇ ਵਿਧਾਨ ਸਭਾ 'ਚ ਕਿਹਾ ਕਿ ਬਜਟ 'ਚ ਨਵਾਂ ਟੈਕਸ ਲਗਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਮੁੱਖ ਮੰਤਰੀ ਨੇ ਬਜਟ 'ਚ ਸਮਾਜਿਕ ਸੁਰੱਖਿਆ ਪੈਨਸ਼ਨ ਨੂੰ ਮੌਜੂਦਾ 2,500 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 2,750 ਰੁਪਏ ਪ੍ਰਤੀ ਮਹੀਨਾ ਕਰਨ ਅਤੇ ਹਰਿਆਣਾ ਗਊ ਰੱਖਿਆ ਸੇਵਾ ਕਮਿਸ਼ਨ ਲਈ ਫੰਡ ਨੂੰ ਮੌਜੂਦਾ 40 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕਰਨ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਨੇ 2023-24 'ਚ ਘੱਟੋ-ਘੱਟ 65 ਹਜ਼ਾਰ ਨਿਯਮਿਤ ਅਹੁਦਿਆਂ 'ਤੇ ਭਰਤੀ ਕਰਨ ਦਾ ਐਲਾਨ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੂਡਾਨ ਤੋਂ ਆਈਆਂ 4 ਮਹਿਲਾ ਯਾਤਰੀ ਗ੍ਰਿਫ਼ਤਾਰ, ਜੁੱਤੀਆਂ ਹੇਠ ਲੁਕੋ ਕੇ ਲਿਆਈਆਂ ਸੀ 7.89 ਕਰੋੜ ਦਾ ਸੋਨਾ
NEXT STORY