ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਰੂਪ ਦੇ ਕਈ ਮਾਮਲੇ ਸਾਹਮਣੇ ਆਉਣ ਦਰਮਿਆਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਜਾਂਚ ਕਿਉਂ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਡੈਲਟਾ ਪਲੱਸ ਵੇਰੀਐਂਟ 'ਤੇ ਮੋਦੀ ਸਰਕਾਰ ਤੋਂ ਪ੍ਰਸ਼ਨ- ਇਸ ਦੀ ਜਾਂਚ ਅਤੇ ਰੋਕਥਾਮ ਲਈ ਵੱਡੇ ਪੱਧਰ 'ਤੇ ਟੈਸਟਿੰਗ ਕਿਉਂ ਨਹੀਂ ਹੋ ਰਹੀ ਹੈ? ਟੀਕੇ ਇਸ 'ਤੇ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਪੂਰੀ ਜਾਣਕਾਰੀ ਕਦੋ ਮਿਲੇਗੀ?''
ਕਾਂਗਰਸ ਨੇਤਾ ਨੇ ਇਹ ਵੀ ਪੁੱਛਿਆ,''ਤੀਜੀ ਲਹਿਰ 'ਚ ਇਸ ਨੂੰ ਕੰਟਰੋਲ ਕਰਨ ਦੀ ਕੀ ਯੋਜਨਾ ਹੈ?'' ਦੱਸਣਯੋਗ ਹੈ ਕਿ ਕਈ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਇਸ ਰੂਪ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਹ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਵੀ ਪਿਛਲੇ ਦਿਨੀਂ ਵਾਇਰਸ ਦੇ ਡੈਲਟਾ ਪਲੱਸ ਰੂਪ ਨੂੰ ਚਿੰਤਾਜਨਕ ਕਰਾਰ ਦਿੱਤਾ ਸੀ।
ਦਿੱਲੀ : ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ, ਪਤੀ ਦੀ ਮੌਤ
NEXT STORY