ਨਵੀਂ ਦਿੱਲੀ— ਸਰਕਾਰ ਨੇ ਕਿਹਾ ਹੈ ਕਿ ਧਾਰਾ 370 ਖਤਮ ਕਰਨ ਲਈ ਕੋਈ ਪ੍ਰਸਤਾਵ ਨਹੀਂ ਆਇਆ ਹੈ। ਇਸ ਧਾਰਾ ਦੇ ਅਧੀਨ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਇਸ ਦੀ ਜਾਣਕਾਰੀ ਦਿੱਤੀ। ਅਹੀਰ ਅਸ਼ਵਨੀ ਕੁਮਾਰ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ 'ਚ ਕੁਮਾਰ ਨੇ ਪੁੱਛਿਆ ਸੀ ਕਿ ਕੀ ਸਰਕਾਰ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨਾ ਚਾਹੁੰਦੀ ਹੈ? ਅਹੀਰ ਨੇ ਇਸੇ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਹਰਿਆਣਾ ਕਰਨਾਲ ਤੋਂ ਸੰਸਦ ਮੈਂਬਰ ਕੁਮਾਰ ਨੇ ਨਾਲ ਹੀ ਪੁੱਛਿਆ ਸੀ ਕਿ ਅਜੇ ਧਾਰਾ 370 ਦੀ ਮੌਜੂਦਾ ਸਥਿਤੀ ਕੀ ਹੈ। ਭਾਜਪਾ ਦੇ ਐਲਾਨ ਪੱਤਰ 'ਚ ਧਾਰਾ 370 ਨੂੰ ਖਤਮ ਕਰਨਾ ਸ਼ਾਮਲ ਹੈ। ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਨਾਲ ਗਠਜੋੜ ਦੀ ਸਰਕਾਰ ਚੱਲਾ ਰਹੀ ਭਾਜਪਾ ਅਜੇ ਇਸ ਮਸਲੇ 'ਤੇ ਚੁੱਪ ਹੈ।
ਜੰਮੂ-ਕਸ਼ਮੀਰ ਲਈ ਕੇਂਦਰ ਦੇ ਵਿਸ਼ੇਸ਼ ਦੂਤ ਦਿਨੇਸ਼ਵਰ ਸ਼ਰਮਾ ਦੇ ਬਿਆਨ 'ਤੇ ਕਾਂਗਰਸ ਨੇਤਾ ਜੋਤੀਰਾਦਿੱਤਿਯ ਸਿੰਧੀਆ ਅਤੇ ਗੌਰਵ ਗੋਗੋਈ ਦੇ ਇਕ ਵੱਖ ਸਵਾਲ ਦੇ ਜਵਾਬ 'ਚ ਅਹੀਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਉਲੰਘਣਾ ਨੂੰ ਦੇਖਦੇ ਹੋਏ ਸ਼ਰਮਾ ਨੇ ਹਾਲ ਹੀ 'ਚ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ ਅਤੇ ਸਥਾਨਕ ਲੋਕਾਂ ਲਈ ਕੁਝ ਉਪਾਅ ਦੱਸੇ ਸਨ। ਇਸ 'ਚ ਸਥਾਨਕ ਵਾਸੀਆਂ ਨੂੰ ਉੱਥੋਂ ਸ਼ਿਫਟ ਕਰਨਾ ਅਤੇ ਉਨ੍ਹਾਂ ਦੀ ਬੰਕਰ ਬਣਾਉਣਾ ਸ਼ਾਮਲ ਸੀ। ਅਹੀਰ ਨੇ ਕਿਹਾ ਕਿ ਸਰਕਾਰ ਜੰਮੂ-ਕਸ਼ਮੀਰ 'ਚ ਸ਼ਾਂਤੀ ਸਥਾਪਤ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਲਈ ਸਾਰੇ ਖੇਤਰ ਦੇ ਲੋਕਾਂ ਨਾਲ ਗੱਲਬਾਤ ਨੂੰ ਉਤਸੁਕ ਹਾਂ ਤਾਂ ਕਿ ਰਾਜ 'ਚ ਹਿੰਸਾ ਰੋਕੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਨੀਤੀਆਂ ਨੂੰ ਵਧਾ ਰਹੀ ਹੈ। ਇਸ 'ਚ ਨੌਜਵਾਨਾਂ ਨੂੰ ਆਤੰਕ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣਾ ਵੀ ਸ਼ਾਮਲ ਹੈ।
ਜੰਮੂ 'ਚ ਇਕ ਘਰ ਚੋਂ ਬੰਦੂਕ ਦੀ ਨੋਕ 'ਤੇ ਅੱਤਵਾਦੀ ਲੈ ਗਏ ਖਾਣਾ
NEXT STORY