ਨੋਇਡਾ (ਭਾਸ਼ਾ)– ਗ੍ਰੇਟਰ ਨੋਇਡਾ ਦੇ ਰੋਜ਼ਾ ਜਲਾਲਪੁਰ ’ਚ ਇਕ ਨੌਜਵਾਨ ਨੇ ਸ਼ਰਾਬ ਪੀਣ ਤੋਂ ਇਨਕਾਰ ਕਰਨ ’ਤੇ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਦੇ ਪਿੰਡ ਰੋਜ਼ਾ ਜਲਾਲਪੁਰ ’ਚ 22 ਸਾਲਾ ਸੂਰਜ ਨੇ ਆਪਣੀ 32 ਸਾਲਾ ਭੈਣ ਰੁੱਚੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।ਪੁਲਸ ਨੇ ਦੱਸਿਆ ਕਿ ਸੂਰਜ ਨੂੰ ਸ਼ਰਾਬ ਪੀਣ ਦੀ ਆਦਤ ਸੀ।
ਸ਼ੁੱਕਰਵਾਰ ਰਾਤ ਨੂੰ ਸੂਰਜ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਦੀ ਭੈਣ ਨੇ ਸ਼ਰਾਬ ਪੀਣ ’ਤੇ ਉਸ ਨੂੰ ਫਟਕਾਰ ਲਾਈ। ਇਸ ਗੱਲ ਤੋਂ ਗੁੱਸੇ ’ਚ ਆਏ ਸੂਰਜ ਨੇ ਆਪਣੀ ਭੈਣ ’ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਘਟਨਾ ’ਚ ਰੁੱਚੀ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਗੁਰੂਗ੍ਰਾਮ : ਪ੍ਰੀਖਿਆ ਦੇ ਡਰ ਕਾਰਨ ਵਿਦਿਆਰਥੀ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
NEXT STORY