ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮੌਰਾਨੀਪੁਰ ਖੇਤਰ 'ਚ ਮੰਗਲਵਾਰ ਦੁਪਹਿਰ ਨੂੰ ਸ਼ਰਾਧ ਰਸਮ ਦੌਰਾਨ ਪੰਜ ਲੋਕ ਸੁਖਨਈ ਨਦੀ ਵਿੱਚ ਡੁੱਬ ਗਏ। ਪੁਲਸ ਨੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਪੁਲਸ ਸਰਕਲ ਅਫਸਰ ਰਤਨੇਸ਼ਵਰ ਕੁਮਾਰ ਸਿੰਘ ਨੇ ਦੱਸਿਆ ਕਿ ਮੌਰਾਨੀਪੁਰ ਥਾਣਾ ਖੇਤਰ ਦੇ ਦੇਵੀ ਸਿੰਘਪੁਰ ਦੇ ਕੁਝ ਲੋਕ ਦੁਪਹਿਰ 1 ਵਜੇ ਦੇ ਕਰੀਬ ਸ਼ਰਾਧ ਰਸਮ ਲਈ ਸੁਖਨਈ ਨਦੀ ਵਿੱਚ ਨਹਾਉਣ ਗਏ ਸਨ ਜਦੋਂ ਉਹ ਡੁੱਬਣ ਲੱਗੇ।
ਰਤਨੇਸ਼ਵਰ ਕੁਮਾਰ ਸਿੰਘ ਦੇ ਅਨੁਸਾਰ ਉਨ੍ਹਾਂ ਨੂੰ ਬਚਾਉਣ ਲਈ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਡੂੰਘੇ ਪਾਣੀ ਵਿੱਚ ਉਤਰੇ ਪਰ ਉਹ ਵੀ ਡੁੱਬ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਨੂਪ ਤਿਵਾੜੀ (40), ਉਨ੍ਹਾਂ ਦਾ 12 ਸਾਲਾ ਪੁੱਤਰ ਅਰਪਿਤ, ਰਿਸ਼ਤੇਦਾਰ ਅਭਿਨਵ (24), ਸ਼੍ਰੇਆਂਸ਼ (22) ਅਤੇ ਛੋਟੇ ਉਰਫ਼ ਪੁਸ਼ਕਰ (25) ਵਜੋਂ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਏਅਰਪੋਰਟ 'ਤੇ ਤਿੰਨ ਭਾਰਤੀ ਯਾਤਰੀਆਂ ਕੋਲੋਂ ਫ਼ੌਜ ਸ਼੍ਰੇਣੀ ਦੇ 10 ਡਰੋਨ ਜ਼ਬਤ
NEXT STORY