ਨੈਸ਼ਨਲ ਡੈਸਕ : ਨੋਇਡਾ ਦੇ ਮਮੁਰਾ ਪਿੰਡ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਉਕਤ ਸਥਾਨ 'ਤੇ ਇਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੇ ਸਮੇਂ ਇਮਾਰਤ ਵਿੱਚ 50 ਲੋਕ ਮੌਜੂਦ ਸਨ, ਜੋ ਧੂੰਏਂ ਅਤੇ ਅੱਗ ਦੀਆਂ ਲਪਟਾਂ ਵਿੱਚ ਫਸ ਗਏ ਹਨ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੌਰਾਨ ਇਮਾਰਤ ਵਿਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਮਾਰਤ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਇਲੈਕਟ੍ਰਿਕ ਬਾਈਕ ਨਾਲ ਅਚਾਨਕ ਸ਼ਾਰਟ ਸਰਕਟ ਹੋ ਗਿਆ। ਸਪਾਰਕਿੰਗ ਕਾਰਨ ਬਾਈਕ ਨੂੰ ਅੱਗ ਲੱਗ ਗਈ, ਜੋ ਤੇਜ਼ੀ ਨਾਲ ਫੈਲ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਪੂਰੀ ਇਮਾਰਤ ਵਿੱਚੋਂ ਧੂੰਏਂ ਦਾ ਇੱਕ ਭਾਰੀ ਗੁਬਾਰ ਉੱਠਣ ਲੱਗਾ। ਇਸ ਦੌਰਾਨ ਅੰਦਰ ਫਸੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਧੂੰਏਂ ਦੀ ਲਪੇਟ ਵਿਚ ਆਉਣ ਕਾਰਨ 2 ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੈਕਟਰ 66 ਦੇ ਮਾਮੁਰਾ ਪਿੰਡ ਵਿੱਚ ਬਣੀ ਪੰਜ ਮੰਜ਼ਿਲਾ ਇਮਾਰਤ (ਗਰਾਊਂਡ ਪਲੱਸ ਫੋਰ) ਵਿੱਚ ਬਹੁਤ ਸਾਰੇ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਹਾਈਡ੍ਰੌਲਿਕ ਪਲੇਟਫਾਰਮਾਂ ਸਮੇਤ ਅੱਗ ਬੁਝਾਊ ਗੱਡੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ ਅਤੇ ਜ਼ਿਆਦਾਤਰ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮਿਸ਼ਰਾ ਨੇ ਕਿਹਾ, "ਦੋ ਲੋਕ, ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਮੱਸਿਆਵਾਂ ਸਨ, ਧੂੰਏਂ ਦੇ ਸਾਹ ਲੈਣ ਤੋਂ ਬਾਅਦ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।"
ਤੇਜ਼ ਰਫਤਾਰ ਬਣੀ 'ਕਾਲ' ! ਝਾਰਖੰਡ ਦੇ ਗਿਰੀਡੀਹ 'ਚ ਮੋਟਰਸਾਈਕਲ-ਐਸਯੂਵੀ ਟੱਕਰ 'ਚ 2 ਦੀ ਮੌਤ
NEXT STORY