ਨੈਸ਼ਨਲ ਡੈਸਕ- ਭਾਰਤ ਦੇ ਪੂਰਬੀ ਹਿੱਸੇ ਵਿੱਚ ਬੰਗਾਲ ਦੀ ਖਾੜੀ 'ਤੇ 17 ਤੋਂ 20 ਦਸੰਬਰ ਤੱਕ ਇੱਕ ਨੋਟਿਸ ਟੂ ਏਅਰਮੈਨ (NOTAM) ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮਿਜ਼ਾਈਲ ਟੈਸਟ ਕੀਤੇ ਜਾਣ ਦੀ ਸੰਭਾਵਨਾ ਹੈ। ਇਹ NOTAM ਓਡੀਸ਼ਾ ਵਿੱਚ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ਲੈ ਕੇ ਬੰਗਾਲ ਦੀ ਖਾੜੀ ਦੇ ਇੱਕ ਵਿਸ਼ਾਲ ਖੇਤਰ ਤੱਕ, 2,520 ਕਿਲੋਮੀਟਰ ਦੇ ਇਲਾਕੇ ਨੂੰ ਕਵਰ ਕਰੇਗਾ।
ਹਾਲਾਂਕਿ ਇਹ ਨੋਟਮ ਕਿਉਂ ਜਾਰੀ ਕੀਤਾ ਗਿਆ ਹੈ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਕਿਸੇ ਮਿਜ਼ਾਈਲ ਸਿਸਟਮ ਦੀ ਟੈਸਟਿੰਗ ਕਾਰਨ ਇਹ ਨੋਟਿਸ ਜਾਰੀ ਕੀਤਾ ਗਿਆ ਹੋ ਸਕਦਾ ਹੈ। ਇਹ ਘਟਨਾਕ੍ਰਮ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ ਕੁਝ ਦਿਨ ਪਹਿਲਾਂ ਹੀ 6 ਤੋਂ 8 ਦਸੰਬਰ ਤੱਕ ਬੰਗਾਲ ਦੀ ਖਾੜੀ ਉੱਤੇ 14,000 ਕਿਲੋਮੀਟਰ ਦੇ ਖੇਤਰ ਵਿੱਚ ਇੱਕ ਸੰਭਾਵੀ ਮਿਜ਼ਾਈਲ ਟੈਸਟ ਲਈ ਨੋ-ਫਲਾਈ ਜ਼ੋਨ ਦਾ ਨੋਟਿਸ ਜਾਰੀ ਕੀਤਾ ਸੀ।
ਜ਼ਿਕਰਯੋਗ ਹੈ ਕਿ NOTAM (Notice to Airmen) ਹਵਾਬਾਜ਼ੀ ਉਦਯੋਗ ਵਿੱਚ ਵਰਤਿਆ ਜਾਣ ਵਾਲਾ ਇੱਕ ਅਧਿਕਾਰਤ ਅਲਰਟ ਹੈ, ਜੋ ਪਾਇਲਟਾਂ, ਏਅਰ ਟ੍ਰੈਫਿਕ ਕੰਟਰੋਲਰਾਂ ਅਤੇ ਹੋਰ ਹਵਾਬਾਜ਼ੀ ਕਰਮਚਾਰੀਆਂ ਨਾਲ ਸਮਾਂ-ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸੁਰੱਖਿਅਤ ਅਤੇ ਸੁਚਾਰੂ ਹਵਾਈ ਯਾਤਰਾ ਨੂੰ ਯਕੀਨੀ ਬਣਾਉਣਾ ਹੈ। ਇਹ ਅਲਰਟ ਕਿਸੇ ਵੀ ਅਸਥਾਈ ਤਬਦੀਲੀ, ਖਤਰੇ ਜਾਂ ਹਵਾਈ ਖੇਤਰ ਵਿੱਚ ਵਿਸ਼ੇਸ਼ ਸਥਿਤੀ ਬਾਰੇ ਜਾਣਕਾਰੀ ਦਿੰਦਾ ਹੈ।
ਬੰਗਲੁਰੂ ਤੋਂ ਇੰਡੀਗੋ ਦੀਆਂ 60 ਉਡਾਣਾਂ ਰੱਦ, 1950 ਤੋਂ ਵੱਧ ਉਡਾਣਾਂ ਚਲਾਉਣ ਦੀ ਯੋਜਨਾ
NEXT STORY