ਗ੍ਰੇਟਰ ਨੋਇਡਾ (ਭਾਸ਼ਾ)- ਗ੍ਰੇਟਰ ਨੋਇਡਾ ਅਥਾਰਟੀ ਖੇਤਰ 'ਚ ਸਥਿਤ 22 ਬਿਲਡਰਾਂ ਅਤੇ ਗਰੁੱਪ ਹਾਊਸਿੰਗ ਸੋਸਾਇਟੀ ਖ਼ਿਲਾਫ਼ 63.41 ਕਰੋੜ ਰੁਪਏ ਦੇ ਪਾਣੀ ਦੇ ਬਿੱਲ ਲੰਬੇ ਸਮੇਂ ਤੋਂ ਜਮ੍ਹਾ ਨਹੀਂ ਕਰਨ ਕਾਰਨ ਵਸੂਲੀ ਪੱਤਰ (ਆਰ.ਸੀ.) ਜਾਰੀ ਕਰ ਦਿੱਤਾ ਹੈ। ਗ੍ਰੇਟਰ ਨੋਇਡਾ ਅਥਾਰਟੀ ਦੇ ਮੁੱਖ ਕਾਰਜਪਾਲਕ ਅਧਿਕਾਰੀ ਸੁਰੇਂਦਰ ਸਿੰਘ ਨੇ ਆਰ.ਸੀ. ਜਾਰੀ ਕਰਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਉਪਭੋਗਤਾਵਾਂ ਨੂੰ ਸਮੇਂ ਤੋਂ ਪਾਣੀ ਦੇ ਬਿੱਲ ਦਾ ਭੁਗਤਾਨ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਕਾਇਆ ਬਿੱਲ ਜਮ੍ਹਾ ਨਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਥਾਰਟੀ ਦੇ ਸੀਨੀਅਰ ਪ੍ਰਬੰਧਕ ਕਪਿਲ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪਾਣੀ ਦੇ ਬਿੱਲ ਦਾ ਭੁਗਤਾਨ ਨਹੀਂ ਕਰ ਰਹੇ ਬਿਲਡਰਾਂ ਤੋਂ ਪੈਸਾ ਵਸੂਲਣ ਲਈ ਲਈ ਮਾਲੀਆ ਵਿਭਾਗ ਨੂੰ ਸਾਰੀ ਆਰ.ਸੀ. ਉਪਲੱਬਧ ਕਰਵਾ ਦਿੱਤੀ ਗਈ ਹੈ।
ਅਥਾਰਟੀ ਨੇ ਬਕਾਏਦਾਰਾਂ ਲਈ ਇਕਮੁਸ਼ਤ ਹੱਲ ਯੋਜਨਾ ਲਾਗੂ ਕਰ ਰੱਖੀ ਹੈ, ਜਿਸ ਤਹਿਤ ਖਪਤਕਾਰ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਥਾਰਟੀ ਦੀ ਵੈੱਬਸਾਈਟ ਤੋਂ ਜਾਣਕਾਰੀ ਲੈ ਕੇ ਖਪਤਕਾਰ ਆਨਲਾਈਨ ਭੁਗਤਾਨ ਵੀ ਕਰ ਸਕਦੇ ਹਨ। ਗ੍ਰੇਟਰ ਨੋਇਡਾ ਅਥਾਰਟੀ ਖੇਤਰ 'ਚ ਕਰੀਬ 40 ਹਜ਼ਾਰ ਪਾਣੀ ਦੇ ਕੁਨੈਕਸ਼ਨ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਖਪਤਕਾਰਾਂ ’ਤੇ ਪਾਣੀ ਦਾ ਬਿੱਲ ਬਕਾਇਆ ਹੈ। ਅਥਾਰਟੀ ਨੇ ਬਿੱਲ ਜਮ੍ਹਾਂ ਕਰਵਾਉਣ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਪਰ ਡਿਫਾਲਟਰਾਂ ’ਤੇ ਕੋਈ ਅਸਰ ਨਹੀਂ ਹੋਇਆ। ਇਸ ਦੇ ਮੱਦੇਨਜ਼ਰ ਅਥਾਰਟੀ ਨੇ ਬਕਾਇਆ ਵਸੂਲੀ ਲਈ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਬਿਲਡਰਾਂ ਅਤੇ ਸਮੂਹ ਹਾਊਸਿੰਗ ਸੁਸਾਇਟੀਆਂ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬਿਲਡਰਾਂ ਨੇ ਪਾਣੀ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ, ਉਨ੍ਹਾਂ 'ਚ ਗੌੜ ਸੰਨਜ਼ ਪ੍ਰਮੋਟਰਜ਼, ਸੁਪਰਟੇਕ ਲਿਮਟਿਡ, ਯੂਨੀਟੇਕ ਰਿਲਾਇਬਲ ਪ੍ਰਾਜੈਕਟਸ, ਪਾਰਸ਼ਵਨਾਥ ਡਿਵੈਲਪਰਜ਼, ਪੂਰਵਾਂਚਲ ਕੰਸਟ੍ਰਕਸ਼ਨ, ਲਾਅ ਰੈਜ਼ੀਡੈਂਸੀਆ ਡਿਵੈਲਪਰ ਅਤੇ ਹੋਰ ਕਈ ਸਮੂਹ ਹਾਊਸਿੰਗ ਸੁਸਾਇਟੀਆਂ ਸ਼ਾਮਲ ਹਨ।
ਸਫ਼ਲਤਾ ਦੀ ਕਹਾਣੀ; UPSC ’ਚ 4 ਵਾਰ ਅਸਫ਼ਲ ਰਹੀ ਊਸ਼ਾ, ਆਖ਼ਰਕਾਰ ਹਕੀਕਤ ’ਚ ਬਦਲਿਆ ਸੁਫ਼ਨਾ
NEXT STORY