ਰੇਵਾੜੀ– 4 ਵਾਰ ਅਸਫ਼ਲਤਾ ਮਗਰੋਂ ਵੀ ਹਾਰ ਨਹੀਂ ਮੰਨੀ, ਟੀਚਾ ਇਕ ਹੀ ਸੀ ਕਿ UPSC ਪ੍ਰੀਖਿਆ ਕਲੀਅਰ ਕਰਨੀ ਹੈ। ਇਸੇ ਜਿੱਦ ਨਾਲ ਸ਼ਹਿਰ ਦੇ ਸੈਕਟਰ-3 ਵਾਸੀ ਊਸ਼ਾ ਯਾਦਵ ਨੇ ਇਹ ਕਰ ਵਿਖਾਇਆ। ਸੋਮਵਾਰ ਨੂੰ ਐਲਾਨੇ ਗਏ ਨਤੀਜਿਆਂ ’ਚ ਊਸ਼ਾ ਯਾਦਵ ਨੂੰ 345ਵਾਂ ਰੈਂਕ ਹਾਸਲ ਹੋਇਆ ਹੈ। ਊਸ਼ਾ ਪਿਛਲੇ 9 ਸਾਲਾਂ ਤੋਂ ਸੁਫ਼ਨਾ ਵੇਖ ਰਹੀ ਸੀ, ਜੋ ਹੁਣ ਹਕੀਕਤ ’ਚ ਬਦਲ ਚੁੱਕਾ ਹੈ।
ਦਿੱਲੀ ’ਚ ਬਤੌਰ ਅਸਿਸਟੈਂਟ ਸੈਕਸ਼ਨ ਅਫ਼ਸਰ ਵਰਕਰ ਊਸ਼ਾ ਯਾਦਵ ਨੇ ਆਪਣੀ ਸਫ਼ਲਤਾ ਤੋਂ ਬਾਅਦ ਕਿਹਾ ਕਿ ਟੀਚਾ ਤੈਅ ਕਰ ਕੇ ਮਿਹਨਤ ਕੀਤੀ ਜਾਵੇ ਤਾਂ ਸੁਫ਼ਨੇ ਸੱਚ ਹੁੰਦੇ ਹਨ। ਊਸ਼ਾ ਯਾਦਵ ਰਿਟਾਇਰਡ ਕੈਮਿਸਟਰੀ ਪ੍ਰੋਫੈਸਰ ਅਤੇ ਹਸਲਾ ਦੇ ਸਾਬਕਾ ਜ਼ਿਲ੍ਹਾ ਮੁਖੀ ਜੋਗਿੰਦਰ ਸਿੰਘ ਯਾਦਵ ਦੀ ਨੂੰਹ ਹੈ। ਊਸ਼ਾ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੀ ਰਹੀ। ਦੱਸ ਦੇਈਏ ਕਿ ਊਸ਼ਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਭਾਖੜੀ ਪਿੰਡ ਦੀ ਧੀ ਹੈ। ਉਸ ਦੇ ਪਿਤਾ ਇੰਸਪੈਕਟਰ ਨਰਿੰਦਰ ਸਿੰਘ ਯਾਦਵ ਬੀ.ਐਸ.ਐਫ ਤੋਂ ਸੇਵਾਮੁਕਤ ਹਨ ਅਤੇ ਮਾਂ ਸੁਮਿੱਤਰਾ ਘਰੇਲੂ ਔਰਤ ਹੈ। ਊਸ਼ਾ ਦੇ ਪਰਿਵਾਰ ਨੂੰ ਊਸ਼ਾ ਨੇ ਇਮਤਿਹਾਨ ਪਾਸ ਕਰਕੇ ਉਨ੍ਹਾਂ ਨੂੰ ਮਾਣ ਦਾ ਮੌਕਾ ਦਿਵਾਇਆ ਹੈ। ਊਸ਼ਾ ਯਾਦਵ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ, ਸੱਸ-ਸਹੁਰੇ, ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਸ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ ਪਰ ਇੰਟਰਵਿਊ ਵਿਚ ਸਫਲਤਾ ਨਹੀਂ ਮਿਲੀ ਸੀ।
4 ਵਾਰ ਦੀ ਨਿਰਾਸ਼ਾ ਤੋਂ ਲੱਗਾ ਕਿ ਮੁਸ਼ਕਲ ਹੈ ਪਰ ਕੋਸ਼ਿਸ਼ ਕਰਦੇ ਰੱਖੋ-
ਊਸ਼ਾ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ 2013-14 ਵਿਚ ਦੋ ਵਾਰ ਇਮਤਿਹਾਨ ਦਿੱਤਾ ਪਰ ਸਫਲਤਾ ਨਹੀਂ ਮਿਲੀ। ਸਾਲ 2016 'ਚ ਵਿਆਹ ਕਰਵਾ ਲਿਆ, ਇਸ ਤੋਂ ਬਾਅਦ ਵੀ ਦੋ ਵਾਰ ਇਮਤਿਹਾਨ 'ਚ ਬੈਠੀ ਪਰ ਫਿਰ ਵੀ ਨਿਰਾਸ਼ ਹੀ ਹੱਥ ਲੱਗੀ। 2019 ’ਚ ਪੁੱਤਰ ਹੋਇਆ। ਪੁੱਤ ਨੂੰ ਵੀ ਕਦੇ ਮਾਂ ਕੋਲ ਤਾਂ ਕਦੇ ਸੱਸ ਕੋਲ ਛੱਡ ਕੇ ਪੜ੍ਹਾਈ ਕੀਤੀ। ਨੌਕਰੀ ਦੀ ਵੀ ਭੱਜ-ਦੌੜ ਰਹੀ। ਇਸ ਦੌਰਾਨ ਸਾਲ 2019 ਵਿਚ ਇਸ ਪ੍ਰੀਖਿਆ ਲਈ ਚੁਣੇ ਗਏ ਆਪਣੇ ਪਿੰਡ ਦੇ ਅਭਿਸ਼ੇਕ ਯਾਦਵ ਨੇ ਉਸ ਦਾ ਮਾਰਗਦਰਸ਼ਨ ਕੀਤਾ ਅਤੇ ਹੌਸਲਾ ਵਧਾਇਆ।
ਅਭਿਸ਼ੇਕ ਯਾਦਵ ਤੋਂ ਸਿੱਖਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕਿਹੜੇ ਵਿਸ਼ੇ ਮੁੱਖ ਤੌਰ 'ਤੇ ਪੜ੍ਹੇ ਜਾਣੇ ਚਾਹੀਦੇ ਹਨ, ਜਿਨ੍ਹਾਂ 'ਚ ਪ੍ਰੀਖਿਆ 'ਚ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਭਰੋਸਾ ਮਿਲਿਆ ਕਿ ਉਹ ਇਸ ਵਾਰ ਸਿਵਲ ਸੇਵਾ ਦੀ ਪ੍ਰੀਖਿਆ ਜ਼ਰੂਰ ਪਾਸ ਕਰੇਗੀ। ਹੁਣ IAS ਜਾਂ IPS ਜਿਸ ਵੀ ਸੇਵਾ ਵਿਚ ਜਾਣ ਦਾ ਮੌਕਾ ਮਿਲੇਗਾ, ਉਹ ਪੂਰੀ ਤਨਦੇਹੀ ਨਾਲ ਸੇਵਾ ਕਰੇਗੀ।
ਲਖੀਮਪੁਰ ਹਿੰਸਾ ਦੇ ਗਵਾਹ ਦਿਲਬਾਗ ’ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਚਲਾਈਆਂ ਗੋਲੀਆਂ
NEXT STORY