ਨਵੀਂ ਦਿੱਲੀ, (ਭਾਸ਼ਾ)- ਸੂਚਨਾ ਤਕਨਾਲੋਜੀ ਸਕੱਤਰ ਐੱਸ. ਕ੍ਰਿਸ਼ਨਨ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਐਪਲ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਚਿਤਾਵਨੀ ਦੇ ਸੰਦੇਸ਼ ਦਾ ਜੋ ਮੁੱਦਾ ਉਠਾਇਆ ਸੀ, ਉਸ ਦੀ ਜਾਂਚ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਨੂੰ ਨੋਟਿਸ ਵੀ ਭੇਜਿਆ ਗਿਆ ਹੈ।
ਇਹ ਕਦਮ ਇਸ ਲਈ ਵੀ ਮਹੱਤਵ ਰੱਖਦਾ ਹੈ ਕਿਉਂਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਸ ਹਫਤੇ ਦੇ ਸ਼ੁਰੂ ’ਚ ਐਪਲ ਦੇ ਉਪਕਰਣਾਂ ਦੀ ਸੁਰੱਖਿਆ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਚਾਹੁੰਦੀ ਹੈ ਕਿ ਐਪਲ ਇਹ ਸਪੱਸ਼ਟ ਕਰੇ ਕਿ ਕੀ ਉਸ ਦੇ ਉਤਪਾਦ ਸੁਰੱਖਿਅਤ ਹਨ ਅਤੇ 150 ਤੋਂ ਵੱਧ ਦੇਸ਼ਾਂ ਦੇ ਲੋਕਾਂ ਨੂੰ ‘ਚੇਤਾਵਨੀ ਦੇ ਸੰਦੇਸ਼’ ਕਿਉਂ ਭੇਜੇ ਗਏ। ਖਾਸ ਤੌਰ ’ਤੇ ਉਦੋਂ ਜਦੋਂ ਕਿ ਕੰਪਨੀ ਲਗਾਤਾਰ ਦਾਅਵਾ ਕਰਦੀ ਹੈ ਕਿ ਉਸ ਦੇ ਉਤਪਾਦ ਨਿੱਜਤਾ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੇ ਗਏ ਹਨ।
ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'
ਛੱਤੀਸਗੜ੍ਹ : 100 ਸਾਲ ਤੋਂ ਵੱਧ ਉਮਰ ਦੇ 2457 ਵੋਟਰ
NEXT STORY