ਪਟਨਾ, (ਭਾਸ਼ਾ)- ਬਿਹਾਰ ਦੀਆਂ 6 ਰਾਜ ਸਭਾ ਸੀਟਾਂ ’ਤੇ ਚੋਣਾਂ ਲਈ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਨ੍ਹਾਂ 6 ਸੀਟਾਂ ’ਤੇ ਸੰਸਦ ਮੈਂਬਰਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਜ ਸਭਾ ਦੀਆਂ ਹਰ ਦੋ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 15 ਫਰਵਰੀ ਨੂੰ ਖਤਮ ਹੋ ਜਾਵੇਗੀ।
ਇਨ੍ਹਾਂ ਅੱਧੀ ਦਰਜਨ ਸੀਟਾਂ ’ਚੋਂ ਤਿੰਨ-ਤਿੰਨ ਸੀਟਾਂ ਸੂਬੇ ਦੀ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਅਤੇ ‘ਮਹਾਗੱਠਜੋੜ’ ਕੋਲ ਹਨ। ਜਨਤਾ ਦਲ-ਯੂਨਾਈਟਿਡ (ਜੇ. ਡੀ. ਯੂ.) ਦੇ ਪ੍ਰਧਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹਾਲ ਹੀ ’ਚ ਪਾਲਾ ਬਦਲਣ ਨਾਲ ‘ਮਹਾਗੱਠਜੋੜ’ ਫਿਲਹਾਲ ਸੂਬੇ ’ਚ ਵਿਰੋਧੀ ਧਿਰ ਦੀ ਭੂਮਿਕਾ ’ਚ ਹੈ।
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਹਰਿਆਣਾ ਦੇ CM ਮਨੋਹਰ ਲਾਲ ਖੱਟੜ ਨਾਲ ਕੀਤੀ ਮੁਲਾਕਾਤ
NEXT STORY