ਨਵੀਂ ਦਿੱਲੀ- ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਦੱਸਿਆ ਕਿ ਕਿਵੇਂ ਸਿਰਫ ਸੇਵਾਮੁਕਤ ਜੱਜਾਂ ਨੂੰ ਵਿਚੋਲੇ ਨਿਯੁਕਤ ਕਰਨ ਦੀ ਰਵਾਇਤ ਘੱਟ ਹੋ ਰਹੀ ਹੈ। ਉਨ੍ਹਾਂ ਨੇ ਇਸ ਤਬਦੀਲੀ ਦਾ ਸਿਹਰਾ ਭਾਰਤ ਦੇ ਨੌਜਵਾਨ ਵਕੀਲਾਂ ਦੀ ਵਧਦੀ ਪ੍ਰਤਿਭਾ ਨੂੰ ਦਿੱਤਾ ਹੈ, ਜੋ ਹੁਣ ਵਿਚੋਲੇ ਵਜੋਂ ਆਪਣੀ ਯੋਗਤਾ ਅਤੇ ਹੁਨਰ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਬਾਰ ਐਂਡ ਬੈਂਚ ਦੀ ਰਿਪੋਰਟ ਮੁਤਾਬਕ ਚੀਫ ਜਸਟਿਸ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ 45 ਵਿਚੋਲਿਆਂ ਵਿਚੋਂ ਘੱਟ ਤੋਂ ਘੱਟ 23 ਵਕੀਲ ਸਨ।
ਚੀਫ ਜਸਟਿਸ ਕਿਹਾ ਕਿ ਪਹਿਲਾਂ ਮੇਰਾ ਝੁਕਾਅ ਸੇਵਾਮੁਕਤ ਜੱਜਾਂ ਦੀ ਨਿਯੁਕਤੀ ਵੱਲ ਹੁੰਦਾ ਸੀ, ਕਿਉਂਕਿ ਇਹ ਸਾਡੀ ਇਕ ਆਦਤ ਬਣ ਚੁੱਕੀ ਸੀ ਪਰ ਹੁਣ ਮੈਂ ਭਾਰਤ ਵਿਚ ਪ੍ਰਤਿਭਾਸ਼ਾਲੀ ਵਿਲੋਚੇ ਵਕੀਲਾਂ ਦੇ ਸਮੂਹ ਦੀ ਚੋਣ ਕਰਨ ’ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ’ਤੇ ਨੌਜਵਾਨ ਮਹਿਲਾ ਵਕੀਲ, ਜੋ ਵਿਚੋਲਿਆਂ ਦੀ ਦੁਨੀਆ ਵਿਚ ਲਿੰਗੀ ਅਸਮਾਨਤਾ ਨੂੰ ਪੂਰੀ ਤਰ੍ਹਾਂ ਖਤਮ ਕਰ ਰਹੀ ਹੈ।
ਚੋਣਾਂ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅੱਤਵਾਦੀ? ਜਾਣੋ ਕਿਉਂ
NEXT STORY