ਲਖਨਊ - ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਸੂਬਾ ਆਫਤ ਐਲਾਨ ਕੀਤਾ ਹੈ। ਯਾਨੀ ਹੁਣ ਰਾਜ ਵਿੱਚ ਸੱਪ ਦੇ ਡੰਗਣ 'ਤੇ ਜੇਕਰ ਕਿਸੇ ਦੀ ਮੌਤ ਹੁੰਦੀ ਹੈ, ਤਾਂ ਉਸ ਦੇ ਪਰਿਵਾਰ ਨੂੰ ਸਰਕਾਰੀ ਮੁਆਵਜ਼ਾ ਮਿਲੇਗਾ। ਹੁਕਮ ਮੁਤਾਬਕ, ਸੱਪ ਦੇ ਡੰਗਣ ਨਾਲ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਮਿਲੇਗੀ।
ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਹੁਕਮ 'ਤੇ ਸ਼ਾਸਨ ਨੇ ਰਾਜ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੱਪ ਦੇ ਡੰਗਣ ਦੇ ਸੂਬਾ ਆਫਤ ਘੋਸ਼ਿਤ ਕਰਣ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਹੁਕਮ ਮੁਤਾਬਕ, ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਆਰਥਿਕ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਗੁਜਰਾਤ ਦੌਰੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
7 ਦਿਨਾਂ ਵਿੱਚ ਮਿਲੇਗਾ ਮੁਆਵਜ਼ਾ
ਖਾਸ ਗੱਲ ਇਹ ਹੈ ਕਿ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਪ ਦੇ ਡੰਗਣ ਨਾਲ ਮ੍ਰਿਤਕ ਦੇ ਆਸ਼ਰਿਤਾਂ ਨੂੰ ਆਰਥਿਕ ਸਹਾਇਤਾ ਲਈ ਵਿਭਾਗਾਂ ਦੇ ਚੱਕਰ ਨਾ ਕੱਟਣੇ ਪੈਣ। ਹੁਕਮ ਮੁਤਾਬਕ, ਸਾਰੇ ਸਬੰਧਿਤ ਅਧਿਕਾਰੀਆਂ ਨਾਲ ਘਟਨਾ ਦੇ 7 ਦਿਨ ਦੇ ਅੰਦਰ ਸਰਕਾਰੀ ਮੁਆਵਜ਼ੇ ਦੀ ਰਾਸ਼ੀ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਯੂ.ਪੀ. 'ਚ 15 ਅਗਸਤ ਤੋਂ ਪਹਿਲਾਂ ਧਮਾਕਾ ਕਰਨਾ ਚਾਹੁੰਦੇ ਸਨ ਅੱਤਵਾਦੀ, ਪਾਕਿ ਤੋਂ ਹੋ ਰਹੇ ਸਨ ਹੈਂਡਲ
ਪੋਸਟਮਾਰਟਮ ਰਿਪੋਰਟ ਹੋਵੇਗੀ ਜ਼ਰੂਰੀ
ਸੱਪ ਦੇ ਡੰਗਣ ਨਾਲ ਹੋਈ ਮੌਤ ਨੂੰ ਸੂਬਾ ਆਫਤ ਘੋਸ਼ਿਤ ਕੀਤਾ ਗਿਆ ਹੈ। ਅਜਿਹੇ ਵਿੱਚ ਹੁਣ ਮੌਤ ਤੋਂ ਬਾਅਦ ਪੋਸਟਮਾਰਟਮ ਅਤੇ ਬਿਸਰਾ ਰਿਪੋਰਟ ਜ਼ਰੂਰੀ ਹੋਵੇਗੀ। ਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਪ ਦੇ ਡੰਗਣ ਨਾਲ ਹੋਈ ਮੌਤ 'ਤੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਆਰਥਿਕ ਸਹਾਇਤਾ ਲਈ ਮੌਤ ਦੇ ਪ੍ਰਮਾਣ ਲਈ ਬਿਸਰਾ ਰਿਪੋਰਟ ਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਹੁਣ ਮੌਤ ਤੋਂ ਬਾਅਦ ਪੰਚਨਾਮਾ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਹੀ 7 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਸਰਕਾਰ ਤੋਂ ਆਰਥਿਕ ਸਹਾਇਤਾ ਮਿਲ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੁਜਰਾਤ ਦੌਰੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
NEXT STORY