ਸ਼ਿਮਲਾ (ਪ੍ਰੀਤੀ)– ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਹੁਣ ਸਵੇਰ ਦੀ ਪ੍ਰਾਰਥਨਾ ਸਭਾ ਹੋਵੇਗੀ। ਬੀਤੇ ਦੋ ਸਾਲਾਂ ਤੋਂ ਸਕੂਲਾਂ ’ਚ ਇਹ ਸਭਾ ਨਹੀਂ ਹੋ ਰਹੀ ਸੀ। ਵਿਭਾਗ ਨੇ ਇਸ ਸਬੰਧ ’ਚ ਅੱਜ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਸਕੂਲਾਂ ’ਚ ਬਾਇਓਮੈਟ੍ਰਿਕ ਸਿਸਟਮ ਵੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਯਾਨੀ ਕਿ ਹੁਣ ਅਧਿਆਪਕਾਂ ਨੂੰ ਬਾਇਓਮੈਟ੍ਰਿਕ ਮਸ਼ੀਨ ’ਚ ਹਾਜ਼ਰੀ ਲਾਉਣੀ ਹੋਵੇਗੀ। ਇਸ ਦੇ ਨਾਲ ਹੀ ਹੋਰ ਗਤੀਵਿਧੀਆ ਜੋ ਕੋਰੋਨਾ ਕਾਲ ’ਚ ਬੰਦ ਕਰ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਹੁਣ ਸਕੂਲਾਂ ’ਚ ਸ਼ੁਰੂ ਕੀਤਾ ਜਾ ਸਕਦਾ ਹੈ।
ਦਰਅਸਲ ਕੋਰੋਨਾ ਦੇ ਚੱਲਦੇ ਸਰਕਾਰ ਨੇ ਸਕੂਲਾਂ ’ਚ ਪ੍ਰਾਰਥਨਾ ਸਭਾ ਬੰਦ ਕਰ ਦਿੱਤੀ ਸੀ, ਤਾਂ ਕਿ ਵਿਦਿਆਰਥੀ ਇਕ-ਦੂਜੇ ਤੋਂ ਦੂਰ ਰਹਿਣ ਅਤੇ ਸਕੂਲਾਂ ’ਚ ਸਮਾਜਿਕ ਦੂਰੀ ਦਾ ਪਾਲਣ ਹੋ ਸਕੇ। ਇਸ ਦੇ ਨਾਲ ਹੀ ਵਿਭਾਗ ਨੇ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਹਾਜ਼ਰੀ ਵੀ ਬੰਦ ਕਰਵਾ ਦਿੱਤੀ ਸੀ। ਇਸ ਨਾਲ ਸਕੂਲਾਂ ’ਚ ਲਾਗ ਦੇ ਵੱਧਣ ਦਾ ਖ਼ਤਰਾ ਸੀ ਪਰ ਸੂਬੇ ’ਚ ਕੋਰੋਨਾ ਦੇ ਮਾਮਲਿਆਂ ’ਚ ਕਮੀ ਆਈ ਹੈ, ਅਜਿਹੇ ਵਿਚ ਵਿਭਾਗ ਨੇ ਕੋਰੋਨਾ ਦੇ ਸਮੇਂ ਲਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ।
ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਕੁਮਾਰ ਸ਼ਰਮਾ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸੂਬੇ 'ਚ ਕੋਰੋਨਾ ਦੀ ਸਥਿਤੀ ਆਮ ਵਾਂਗ ਹੈ, ਅਜਿਹੇ 'ਚ 19 ਅਕਤੂਬਰ ਤੋਂ ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਭਾ ਕੀਤੀ ਜਾ ਸਕਦੀ ਹੈ ਅਤੇ ਅਧਿਆਪਕਾਂ ਦੀ ਹਾਜ਼ਰੀ ਵੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ।
ਰਾਜਸਥਾਨ ਦੇ ਅਲਵਰ ਤੋਂ ਅਗਵਾ ਤਿੰਨ ਭਰਾਵਾਂ 'ਚੋਂ 2 ਦੀਆਂ ਲਾਸ਼ਾਂ ਦਿੱਲੀ 'ਚ ਮਿਲੀਆਂ
NEXT STORY