ਨਵੀਂ ਦਿੱਲੀ (ਭਾਸ਼ਾ)– ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਘਰੇਲੂ ਪ੍ਰਵਾਸੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦਾ ਇਕ ਸ਼ੁਰੂਆਤੀ ਮਾਡਲ ਤਿਆਰ ਕੀਤਾ ਹੈ ਅਤੇ ਇਸ ਨੂੰ ਦਿਖਾਉਣ ਲਈ ਸਿਆਸੀ ਪਾਰਟੀਆਂ ਨੂੰ 16 ਜਨਵਰੀ ਨੂੰ ਸੱਦਿਆ ਗਿਆ ਹੈ।
ਇਕ ਬਿਆਨ ਅਨੁਸਾਰ ਕਮਿਸ਼ਨ ਨੇ ਰਿਮੋਟ ਵੋਟਿੰਗ ’ਤੇ ਇਕ ਸੋਚ-ਪੱਤਰ ਜਾਰੀ ਕੀਤਾ ਹੈ ਅਤੇ ਇਸ ਨੂੰ ਲਾਗੂ ਕਰਨ ’ਚ ਪੇਸ਼ ਹੋਣ ਵਾਲੀਆਂ ਕਾਨੂੰਨ, ਪ੍ਰਸ਼ਾਸਨਿਕ, ਤਕਨੀਕੀ ਚੁਣੌਤੀਆਂ ’ਤੇ ਸਿਆਸੀ ਪਾਰਟੀਆਂ ਦੇ ਵਿਚਾਰ ਮੰਗੇ ਹਨ। ਬਿਆਨ ਅਨੁਸਾਰ ਇਸ ਰਾਹੀਂ ਇਕ ਰਿਮੋਟ ਪੋਲਿੰਗ ਕੇਂਦਰ ਤੋਂ 72 ਚੋਣ ਖੇਤਰਾਂ ’ਚ ਰਿਮੋਟ ਵੋਟਿੰਗ ਦੀ ਸਹੂਲਤ ਦਿੱਤੀ ਜਾ ਸਕੇਗੀ। ਇਸ ਨਾਲ ਪ੍ਰਵਾਸੀ ਵੋਟਰਾਂ ਨੂੰ ਵੋਟ ਪਾਉਣ ਲਈ ਆਪਣੇ ਗ੍ਰਹਿ ਸੂਬੇ/ਸ਼ਹਿਰ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਜਿੱਥੇ ਹਨ, ਉਥੋਂ ਹੀ ਵੋਟ ਪਾ ਸਕਣਗੇ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਰਿਮੋਟ ਵੋਟਿੰਗ ਇਕ ਪਰਿਵਰਤਨਕਾਰੀ ਪਹਿਲ ਸਾਬਿਤ ਹੋਵੇਗੀ।
ਸਾਵਧਾਨ! ਦੇਸ਼ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਪਿਛਲੇ 24 ਘੰਟਿਆਂ 'ਚ ਇੰਨੇ ਮਾਮਲੇ ਆਏ ਸਾਹਮਣੇ
NEXT STORY