ਨੂਹ, (ਸੋਨੂੰ)- ਹਰਿਆਣਾ ਦੇ ਨੂਹ ਜ਼ਿਲੇ ਦੇ ਫਿਰੋਜ਼ਪੁਰ ਝਿਰਕਾ ਸਬ-ਡਿਵੀਜ਼ਨ ਦੇ ਪਿੰਡ ਮੁਦਾਕਾ ਵਿਚ ਸੋਮਵਾਰ ਸ਼ਾਮ ਨੂੰ 2 ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਮਾਮੂਲੀ ਵਿਵਾਦ ਨੇ ਫਿਰਕੂ ਰੂਪ ਧਾਰ ਲਿਆ ਅਤੇ ਕੁਝ ਹੀ ਸਮੇਂ ਵਿਚ ਮਾਹੌਲ ਤਣਾਅਪੂਰਨ ਹੋ ਗਿਆ। ਝੜਪ ਦੌਰਾਨ ਛੱਤਾਂ ਤੋਂ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ ਗਈਆਂ। ਇਕ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ, ਜਦੋਂ ਕਿ ਕੁਝ ਦੁਕਾਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਹਿੰਸਾ ’ਚ ਲੱਗਭਗ 10 ਲੋਕ ਜ਼ਖਮੀ ਹੋਏ ਹਨ।
ਪਿੰਡ ਦੇ ਸਰਪੰਚ ਰਾਮ ਸਿੰਘ ਸੈਣੀ ਦੇ ਅਨੁਸਾਰ, ਨੇੜਲੇ ਪਿੰਡ ਦੇ ਇਕ ਨੌਜਵਾਨ ਵੱਲੋਂ ਆਪਣੀ ਗੱਡੀ ਨਾ ਹਟਾਉਣ ’ਤੇ ਝਗੜਾ ਹੋਇਆ ਸੀ, ਜੋ ਹਿੰਸਕ ਹੋ ਗਿਆ। ਪੁਲਸ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਘਟਨਾ ਦੇ ਪਿੱਛੇ ਮੁਲਜ਼ਮਾਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਆਵਾਰਾ ਕੁੱਤਿਆਂ 'ਤੇ SC ਦੇ ਸਖ਼ਤ ਹੁਕਮਾਂ ਤੋਂ ਬਾਅਦ ਭਾਵੁਕ ਹੋਏ ਬਾਲੀਵੁੱਡ ਸਟਾਰ, ਕੀਤੀ ਇਹ ਅਪੀਲ
NEXT STORY