ਤੇਲੰਗਾਨਾ- ਤੇਲੰਗਾਨਾ 'ਚ ਇਕ ਨਰਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ 35 ਸਾਲਾ ਪਤੀ ਦਾ ਕਤਲ ਕਰ ਦਿੱਤਾ। ਪੁਲਸ ਦੇ ਅਨੁਸਾਰ, ਔਰਤ ਨੇ 30 ਜੂਨ ਨੂੰ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਬਚ ਗਿਆ ਤਾਂ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਨਾੜੀ 'ਚ ਲੱਗੀ ਡ੍ਰਿਪ 'ਚ ਟਾਇਲਟ ਕਲੀਨਰ ਇੰਜੈਕਟ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਔਰਤ 32 ਸਾਲਾ ਸੰਧਿਆ, ਉਸਦੇ ਪ੍ਰੇਮੀ ਅਨਿਲ ਅਤੇ ਉਸਦੇ ਦੋਸਤ ਵੈਂਕਟ ਸਾਈ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਕਲਤ ਪਹਿਲਾਂ ਤੋਂ ਰਚੀ ਗਈ ਸਾਜਿਸ਼ ਦਾ ਹਿੱਸਾ ਸੀ, ਜਿਸ ਦਾ ਕਾਰਨ ਸੰਧਿਆ ਦੇ ਨਾਜਾਇਜ਼ ਸੰਬੰਧ ਸਨ। ਇਹ ਘਟਨਾ ਨਿਜ਼ਾਮਾਬਾਦ ਜ਼ਿਲ੍ਹੇ ਦੇ ਮੋਪਲ ਮੰਡਲ ਦੇ ਨਿਆਲੱਕਲ ਪਿੰਡ 'ਚ ਵਾਪਰੀ। ਇਹ ਘਟਨਾ ਸੋਮਵਾਰ ਨੂੰ ਸਾਹਮਣੇ ਆਈ। ਪੁਲਸ ਦੇ ਅਨੁਸਾਰ, ਪ੍ਰਸ਼ਾਂਤ ਹਾਲ ਹੀ 'ਚ ਇਕ ਖਾੜੀ ਦੇਸ਼ ਤੋਂ ਵਾਪਸ ਆਇਆ ਸੀ। ਉਹ ਕਿਸ ਦੇਸ਼ 'ਚ ਸੀ, ਇਹ ਜਾਣਕਾਰੀ ਨਹੀਂ ਹੈ। ਵਾਪਸ ਆਉਣ 'ਤੇ, ਉਸਨੂੰ ਸੰਧਿਆ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਿਚਕਾਰ ਝਗੜੇ ਹੋਣ ਲੱਗੇ।
30 ਜੂਨ ਨੂੰ ਤਿੰਨਾਂ ਮੁਲਜ਼ਮਾਂ ਨੇ ਪਹਿਲਾਂ ਪ੍ਰਸ਼ਾਂਤ ਨੂੰ ਬਹੁਤ ਸ਼ਰਾਬ ਪਿਲਾਈ। ਫਿਰ ਉਸ ਨੂੰ ਕੁੱਟਿਆ ਅਤੇ ਆਪਣੇ ਘਰ ਦੀ ਛੱਤ ਤੋਂ ਧੱਕਾ ਦੇ ਦਿੱਤਾ। ਹਾਲਾਂਕਿ, ਗੰਭੀਰ ਸੱਟਾਂ ਦੇ ਬਾਵਜੂਦ ਪ੍ਰਸ਼ਾਂਤ ਬਚ ਗਿਆ। ਮੁਲਜ਼ਮ ਉਸ ਨੂੰ ਹਸਪਤਾਲ ਲੈ ਗਏ, ਇਹ ਦਾਅਵਾ ਕਰਦੇ ਹੋਏ ਕਿ ਉਹ ਨਸ਼ੇ ਦੀ ਹਾਲਤ 'ਚ ਡਿੱਗ ਪਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਸੰਧਿਆ ਇਕ ਨਿੱਜੀ ਹਸਪਤਾਲ 'ਚ ਨਰਸ ਵਜੋਂ ਕੰਮ ਕਰਦੀ ਸੀ। ਪੁਲਸ ਦਾ ਦੋਸ਼ ਹੈ ਕਿ ਉਸ ਨੇ ਆਪਣੀ ਮੈਡੀਕਲ ਨਾਲੇਜ ਦਾ ਇਸਤੇਮਾਲ ਕਰਦੇ ਹੋਏ ਇਲਾਜ ਦੌਰਾਨ ਆਪਣੇ ਪਤੀ ਦੇ ਡ੍ਰਿਪ 'ਚ ਟਾਇਲਟ ਕਲੀਨਰ ਅਤੇ ਬੇਹੋਸ਼ ਕਰਨ ਵਾਲੀ ਦਵਾਈ (ਐਨੇਸਥੀਸੀਆ) ਇੰਜੈਕਟ ਕਰ ਦਿੱਤਾ।
ਪ੍ਰਸ਼ਾਂਤ ਦੀ ਮੌਤ ਤੋਂ ਬਾਅਦ, ਉਸ ਦੀ ਮਾਂ ਨੂੰ ਸ਼ੱਕ ਹੋਇਆ ਅਤੇ ਉਸ ਨੇ 1 ਜੁਲਾਈ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਪੁਲਸ ਨੇ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ, ਜਿਸ 'ਚ ਸਾਜ਼ਿਸ਼ ਦਾ ਖੁਲਾਸਾ ਹੋਇਆ। ਪੋਸਟਮਾਰਟਮ ਦੌਰਾਨ ਅਸਲ ਭੇਤ ਸਾਹਮਣੇ ਆਇਆ। ਸੰਧਿਆ ਨੇ ਪੁਲਸ ਪੁੱਛਗਿੱਛ ਦੌਰਾਨ ਸੱਚਾਈ ਕਬੂਲ ਕੀਤੀ।
ਪੁਲਸ ਨੇ ਸੰਧਿਆ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਦੇ ਅਨੁਸਾਰ, ਵੈਂਕਟ ਸਾਈ ਨੇ ਵੀ ਪਹਿਲੀ ਕੋਸ਼ਿਸ਼ 'ਚ ਆਪਣੀ ਭੂਮਿਕਾ ਕਬੂਲ ਕੀਤੀ। ਪੁਲਸ ਨੇ ਸੰਧਿਆ, ਅਨਿਲ ਅਤੇ ਵੈਂਕਟ ਸਾਈ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਪੁਲਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਮ ਜੰਨਤਾ ਨੂੰ ਰਾਹਤ ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰਲੋ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ ਰੇਟ
NEXT STORY