ਭੁਵਨੇਸ਼ਵਰ– ਓਡੀਸ਼ਾ ਸਰਕਾਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਐਤਵਾਰ ਨੂੰ ਸੂਬੇ ’ਚ 14 ਦਿਨਾਂ ਲਈ ਪੂਰਨ ਤਾਲਾਬੰਦੀ ਦਾ ਐਲਾਨ ਕੀਤਾ ਹੈ ਜੋ 5 ਮਈ ਤੋਂ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਕ, ਕੋਰੋਨਾ ਦੀ ਖ਼ਤਰਨਾਕ ਦੂਜੀ ਲਹਿਰ ਫੈਲਣ ’ਤੇ ਕੰਟਰੋਲ ਪਾਉਣ ਲਈ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸੂਬੇ ’ਚ 5 ਤੋਂ 19 ਮਈ ਤਕ ਤਾਲਾਬੰਦੀ ਰਹੇਗੀ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਸੇਵਾਵਾਂ ਬੰਦ ਰਹਿਣਗੀਆਂ।
ਦੇਸ਼ ’ਚ ਲਗਾਤਾਰ ਕੋਰੋਨਾ ਦੇ ਵਧਦੇ ਮਾਮਲੇ ਅਤੇ ਇਸ ਗਲੋਬਲ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ’ਚ ਵਾਧੇ ਨਾਲ ਲੋਕਾਂ ’ਚ ਖੌਫ ਹੈ। ਹਸਪਤਾਲਾਂ ’ਚ ਬੈੱਡ, ਵੈਂਟੀਲੇਟਰ, ਦਵਾਈਆਂ ਅਤੇ ਆਕਸੀਜਨ ਦੀ ਭਾਰੀ ਘਾਟ ਹੈ। ਇਸੇ ਤਰ੍ਹਾਂ ਦੇ ਹਾਲਾਤ ਰਾਸ਼ਟਰੀ ਰਾਜਧਾਨੀ ’ਚ ਵੀ ਬਣੇ ਹੋਏ ਹਨ ਜਿਥੇ ਬਤਰਾ, ਸਰ ਗੰਗਾਰਾਮ ਅਤੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਘਾਟ ਕਾਰਨ ਕਈ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਸੂਬੇ ਦੇ ਸਿਹਤ ਵਿਭਾਗ ਮੁਤਾਬਕ, ਓਡੀਸ਼ਾ ’ਚ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 8,015 ਨਵੇਂ ਮਾਮਲੇ ਆਏ ਹਨ ਅਤੇ 14 ਮਰੀਜ਼ਾਂ ਦੀ ਮੌਤ ਹੋਈ। ਜਦਕਿ 5,634 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ ਵਧ ਕੇ 4,62,622 ਹੋ ਗਈ ਹੈ, ਜਿਨ੍ਹਾਂ ’ਚੋਂ 3,91,048 ਮਾਮਲੇ ਰਿਕਵਰ ਹੋਏ ਹਨ ਅਤੇ 2,068 ਲੋਕਾਂ ਨੂੰ ਕੋਰੋਨਾ ਨਾਲ ਆਪਣੀ ਜਾਨ ਗੁਆਉਣੀ ਪਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 6,9453 ਹੈ। ਸੂਬਾ ’ਚ ਹੁਣ ਤਕ ਕੁਲ 1,01,80,678 ਟੈਸਟ ਕੀਤੇ ਜਾ ਚੁੱਕੇ ਹਨ।
ਦਿੱਲੀ: ਮਧੁਕਰ ਰੇਨਬੋ ਹਸਪਤਾਲ ’ਚ ਆਕਸੀਜਨ ਦੀ ਘਾਟ, ਖ਼ਤਰੇ ’ਚ 50 ਜਾਨਾਂ
NEXT STORY