ਨਵੀਂ ਦਿੱਲੀ — ਦੇਸ਼ ਦੀਆਂ ਤਿੰਨ ਪ੍ਰਮੁੱਖ ਏਅਰਲਾਈਨਜ਼ ਕੰਪਨੀਆਂ ਨੇ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਸਸਤੇ 'ਚ ਹਵਾਈ ਸਫਰ ਕਰਨ ਦਾ ਆਫਰ ਦਿੱਤਾ ਹੈ। ਜੈੱਟ ਏਅਰਵੇਜ਼, ਗੋ ਏਅਰ ਅਤੇ ਸਪਾਈਸ ਜੈੱਟ ਦੇ ਇਸ ਆਫਰ ਨਾਲ ਯਾਤਰੀ ਬਹੁਤ ਘੱਟ ਪੈਸਿਆਂ ਵਿਚ ਘਰੇਲੂ ਸੈਕਟਰ 'ਚ ਯਾਤਰਾ ਕਰ ਸਕਣਗੇ।
ਗੋ ਏਅਰ ਦਾ ਆਫਰ
ਸਸਤੀ ਏਅਰਲਾਈਨ ਕੰਪਨੀ ਗੋ ਏਅਰ ਨੇ 1799 ਰੁਪਏ ਦੇ ਸ਼ੁਰੂਆਤੀ ਕਿਰਾਏ 'ਚ ਇਕ ਆਫਰ ਕੱਢਿਆ ਹੈ। ਇਸ ਦੇ ਨਾਲ ਹੀ ਕੰਪਨੀ ਅੰਤਰਰਾਸ਼ਟਰੀ ਉਡਾਣ 5099 ਰੁਪਏ ਦੇ ਸ਼ੁਰੂਆਤੀ ਕਿਰਾਏ 'ਤੇ ਯਾਤਰਾ ਕਰ ਸਕੋਗੇ। ਯਾਤਰੀ ਇਸ ਆਫਰ ਦਾ ਲਾਭ 24 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਲੈ ਸਕਣਗੇ। ਬੁੱਕ ਹੋਈ ਟਿਕਟ 'ਤੇ ਯਾਤਰੀ 25 ਮਾਰਚ ਤੋਂ ਲੈ ਕੇ 31 ਦਸੰਬਰ ਵਿਚਕਾਰ ਯਾਤਰਾ ਕਰ ਸਕਣਗੇ। ਘਰੇਲੂ ਰੂਟ 'ਤੇ ਜ਼ਿਆਦਾ ਤੋਂ ਜ਼ਿਆਦਾ ਕਿਰਾਇਆ 6999 ਰੁਪਏ ਅਤੇ ਅੰਤਰਰਾਸ਼ਟਰੀ ਰੂਟ 'ਤੇ 9799 ਰੁਪਏ ਹੈ।
1899 'ਚ ਜੈੱਟ ਏਅਰਵੇਜ਼ ਦਾ ਆਫਰ
ਘਾਟੇ ਦੀ ਮਾਰ ਝੇਲ ਰਹੀ ਜੈੱਟ ਏਅਰਵੇਜ਼ ਨੇ 1899 ਰੁਪਏ ਦਾ ਆਫਰ ਦਿੱਤਾ ਹੈ। ਕੰਪਨੀ ਘਰੇਲੂ ਅਤੇ ਅੰਤਰਰਾਸ਼ਟਰੀ ਰੂਟ 'ਤੇ 50 ਫੀਸਦੀ ਛੋਟ ਦੇ ਨਾਲ ਟਿਕਟ ਬੁੱਕ ਕਰਨ ਦੀ ਸਹੂਲਤ ਦੇ ਰਹੀ ਹੈ। ਹਾਲਾਂਕਿ ਇਹ ਆਫਰ ਅੱਜ 25 ਫਰਵਰੀ ਨੂੰ ਖਤਮ ਹੋ ਰਿਹਾ ਹੈ। 1 ਮਾਰਚ ਤੋਂ ਯਾਤਰੀ ਯਾਤਰਾ ਕਰ ਸਕਣਗੇ। ਹਾਲਾਂਕਿ ਇਹ ਬੁਕਿੰਗ ਕੰਪਨੀ ਦੀ ਵੈਬਸਾਈਟ ਦੇ ਜ਼ਰੀਏ ਹੋਣੀ ਚਾਹੀਦੀ ਹੈ।
ਸਪਾਈਸਜੈੱਟ ਨੇ ਸ਼ੁਰੂ ਕੀਤੀਆਂ 12 ਨਵੀਂਆਂ ਉਡਾਣਾਂ
ਸਪਾਈਸ ਜੈੱਟ ਨੇ ਐਲਾਨ ਕੀਤਾ ਹੈ ਕਿ ਕੰਪਨੀ 12 ਨਵੇਂ ਰੂਟ 'ਤੇ ਸਿੱਧੀ ਉਡਾਣ ਦੀ ਸ਼ੁਰੂਆਤ ਕਰ ਰਹੀ ਹੈ। ਇਹ ਉਡਾਣ 31 ਮਾਰਚ ਤੋਂ ਸ਼ੁਰੂ ਹੋਵੇਗੀ। ਭੋਪਾਲ-ਸੂਰਤ, ਗੋਰਖਪੁਰ-ਮੁੰਬਈ, ਭੋਪਾਲ-ਮੁੰਬਈ,ਭੋਪਾਲ-ਦਿੱਲੀ ਅਤੇ ਜੈਪੁਰ-ਧਰਮਸ਼ਾਲਾ ਸੈਕਟਰ ਸ਼ਾਮਲ ਹਨ। ਭੋਪਾਲ ਮੁੰਬਈ ਲਈ 2499 ਰੁਪਏ ਅਤੇ ਭੋਪਾਲ-ਦਿੱਲੀ ਲਈ 3299 'ਚ ਯਾਤਰੀ ਟਿਕਟ ਬੁੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਭੋਪਾਲ-ਸੂਰਤ ਅਤੇ ਗੋਰਖਪੁਰ-ਮੁੰਬਈ ਲਈ ਯਾਤਰੀਆਂ ਨੂੰ ਕ੍ਰਮਵਾਰ 3457 ਅਤੇ 4399 ਰੁਪਏ ਖਰਚ ਕਰਨੇ ਹੋਣਗੇ।
ਪੁਲਵਾਮਾ ਹਮਲੇ ਦਾ ਬਦਲਾ ਲੈਣਾ ਤਾਂ 40 ਦੇ ਬਦਲੇ 400 ਮਾਰੋ : ਕੇਜਰੀਵਾਲ
NEXT STORY