ਅਲੀਗੜ੍ਹ— ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਸਟੇਟ ਇੰਟੈਲੀਜੈਂਸ ਬਿਊਰੋ ਅਤੇ ਸੇਲਜ਼ ਟੈਕਸ ਡਿਪਾਰਟਮੈਂਟ ਦੇ ਅਫ਼ਸਰ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਛਾਪੇ 'ਚ ਇਕ ਕਚੌਰੀ ਵੇਚਣ ਵਾਲਾ ਕਰੋੜਪਤੀ ਨਿਕਲਿਆ। ਦਰਅਸਲ ਅਲੀਗੜ੍ਹ ਸ਼ਹਿਰ ਸਥਿਤ ਸੀਮਾ ਟਾਕੀਜ਼ ਚੌਰਾਹਾ 'ਤੇ ਦੁਕਾਨਦਾਰ ਮੁਕੇਸ਼ ਪਿਛਲੇ 10 ਸਾਲਾਂ ਤੋਂ ਕਚੌਰੀ ਅਤੇ ਸਮੋਸੇ ਵੇਚਦਾ ਹੈ। ਉਸ ਨੂੰ ਲੈ ਕੇ ਸਟੇਟ ਇੰਟੈਲੀਜੈਂਸ ਬਿਊਰੋ ਲਖਨਊ ਨੂੰ ਸ਼ਿਕਾਇਤ ਮਿਲੀ। ਇਸ ਤੋਂ ਬਾਅਦ ਮਾਮਲਾ ਲਖਨਊ ਦੇ ਅਲੀਗੜ੍ਹ ਪਹੁੰਚਿਆ।
60 ਲੱਖ ਤੋਂ ਵਧ ਹੈ ਟਰਨ ਓਵਰ
ਸੂਚਨਾ ਮਿਲਦੇ ਹੀ ਅਲੀਗੜ੍ਹ ਸੇਲਜ਼ ਟੈਕਸ ਡਿਪਾਰਟਮੈਂਟ ਨੇ 21 ਜੂਨ ਨੂੰ ਐੱਸ.ਆਈ.ਬੀ. ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪਾ ਮਾਰਿਆ। ਕਾਰਵਾਈ ਸ਼ੁਰੂ ਹੋਈ ਤਾਂ ਮੁਕੇਸ਼ ਨੇ ਖੁਦ ਹੀ ਹਰ ਮਹੀਨੇ ਲੱਖਾਂ ਰੁਪਏ ਟਰਨ ਓਵਰ ਦੀ ਗੱਲ ਸਵੀਕਾਰ ਕੀਤੀ। ਮੁਕੇਸ਼ ਨੇ ਗਾਹਕਾਂ ਦੀ ਗਿਣਤੀ, ਕੱਚੇ ਮਾਲ ਦੀ ਖਰੀਦ ਅਤੇ ਸੰਬੰਧਤ ਸਾਰਿਆਂ ਨੂੰ ਜਾਣਕਾਰੀ ਦੇ ਦਿੱਤੀ। ਏਜੰਸੀਆਂ ਨੂੰ ਜਾਂਚ 'ਚ ਪਤਾ ਲੱਗਾ ਕਿ ਉਸ ਦਾ ਟਰਨ ਓਵਰ 60 ਲੱਖ ਤੋਂ ਵਧ ਹੈ, ਜੋ ਕਰੋੜ ਰੁਪਏ ਦੇ ਪਾਰ ਵੀ ਹੋ ਸਕਦਾ ਹੈ। ਜ਼ਿਆਦਾ ਟਰਨ ਓਵਰ ਹੋਣ ਦੇ ਬਾਵਜੂਦ ਦੁਕਾਨਦਾਰ ਮੁਕੇਸ਼ ਨੇ ਜੀ.ਐੱਸ.ਟੀ. ਦੇ ਅਧੀਨ ਆਪਣਾ ਰਜਿਸਟਰੇਸ਼ਨ ਨਹੀਂ ਕਰਵਾਇਆ ਹੈ। ਇਸੇ ਕਾਰਨ ਸਟੇਟ ਇੰਟੈਲੀਜੈਂਸ ਬਿਊਰੋ ਨੇ ਮੁਕੇਸ਼ ਨੂੰ ਨੋਟਿਸ ਦੇ ਦਿੱਤਾ ਹੈ।
ਦੁਕਾਨਦਾਰ ਨੂੰ ਦਿੱਤਾ ਨੋਟਿਸ
ਜਾਂਚ ਅਧਿਕਾਰੀਆਂ ਅਨੁਸਾਰ, ਸ਼ਰੂਆਤੀ ਜਾਂਚ 'ਚ ਕਚੌਰੀ ਵੇਚਣ ਵਾਲੇ ਮੁਕੇਸ਼ ਦਾ 60 ਲੱਖ ਦਾ ਟਰਨ ਓਵਰ ਸਾਹਮਣੇ ਆਇਆ ਹੈ ਪਰ ਪੂਰੀ ਜਾਂਚ 'ਚ ਇਸ ਦੇ ਇਕ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਦੁਕਾਨਦਾਰ ਜੀ.ਐੱਸ.ਟੀ. 'ਚ ਰਜਿਸਟਰਡ ਨਹੀਂ ਹੈ, ਜਦੋਂ ਕਿ ਸਲਾਨਾ 40 ਲੱਖ ਰੁਪਏ ਦਾ ਟਰਨ ਓਵਰ ਕਰਨ ਵਾਲਿਆਂ ਨੂੰ ਜੀ.ਐੱਸ.ਟੀ. 'ਚ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੈ। ਦੂਜੇ ਪਾਸੇ ਮਾਮਲੇ 'ਚ ਅਲੀਗੜ੍ਹ ਰੇਂਜ-ਏ ਐੱਸ.ਆਈ.ਬੀ. ਦੇ ਡਿਪਟੀ ਕਮਿਸ਼ਨਰ ਆਰ.ਪੀ.ਐੱਸ. ਕੌਂਤੇਯ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਕਚੌਰੀ ਵਾਲੇ ਦਾ ਸਲਾਨਾ ਟਰਨ ਓਵਰ 60 ਲੱਖ ਰੁਪਏ ਤੋਂ ਵਧ ਮਿਲਿਆ ਹੈ। ਇਸ ਤੋਂ ਬਾਅਦ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹੁਰੀਅਤ ਦਾ ਗੱਲਬਾਤ ਲਈ ਰਾਜੀ ਹੋਣਾ 'ਦੇਰ ਆਏ ਦਰੁੱਸਤ ਆਏ' : ਮਹਿਬੂਬਾ ਮੁਫਤੀ
NEXT STORY