ਗੁਰਦਾਸਰਪੁਰ (ਗੁਰਪ੍ਰੀਤ)- ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦਾ ਪਹਿਲਾ ਇਨਾਮ ਗੁਰਦਾਸਪੁਰ ਜ਼ਿਲ੍ਹੇ ਨੂੰ ਲੱਗਿਆ ਹੈ। ਡੇਢ ਕਰੋੜ ਰੁਪਏ ਦੇ ਇਸ ਵੱਡੇ ਇਨਾਮ ਨਾਲ ਹਰਦੋ ਬਥਵਾਲਾ ਪਿੰਡ ਦੇ ਰਹਿਣ ਵਾਲੇ ਸੰਦੀਪ ਸਿੰਘ ਰੰਧਾਵਾ ਦੀ ਕਿਸਮਤ ਇਕ ਪਲ ਵਿੱਚ ਹੀ ਬਦਲ ਗਈ। ਸੰਦੀਪ ਸਿੰਘ ਰੰਧਾਵਾ ਪੇਸ਼ੇ ਨਾਲ ਆਟਾ-ਚੱਕੀ ਚਲਾਉਣ ਵਾਲੇ ਅਤੇ ਇਕ ਜ਼ਿਮੀਂਦਾਰ ਵੀ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਦੀਆਂ 31 ਮਾਰਚ ਤੱਕ ਛੁੱਟੀਆਂ ਰੱਦ, ਟਾਰਗੈੱਟ ਪੂਰਾ ਕਰਨ ਦੇ ਹੁਕਮ
ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਲਾਟਰੀ ਸਿਰਫ਼ ਇਤਫ਼ਾਕ ਨਾਲ, ਲਾਟਰੀ ਸਟਾਲ ਦੇ ਮਾਲਕ ਦੇ ਕਹਿਣ ’ਤੇ ਹੀ ਖਰੀਦੀ ਸੀ। ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹੀ ਟਿਕਟ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਲੈ ਆਈ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਰੰਧਾਵਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਦੂਰ ਦੇ ਰਿਸ਼ਤੇਦਾਰ ਵੀ ਹਨ।
ਇਹ ਵੀ ਪੜ੍ਹੋ- ਪੰਜਾਬੀ ਨਾ ਬੋਲਣ ਵਾਲੇ ਡਾਕਘਰ ਦੇ ਕਰਮਚਾਰੀ ਦਾ ਤਬਾਦਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਬੇਅਦਬੀ ਬਾਰੇ ਕਾਨੂੰਨ ਨੂੰ ਲੈ ਕੇ ਨਵੀਂ ਅਪਡੇਟ! ਕਮੇਟੀ ਜਲਦੀ ਹੀ ਸੌਂਪੇਗੀ ਰਿਪੋਰਟ
NEXT STORY