ਨਵੀਂ ਦਿੱਲੀ (ਭਾਸ਼ਾ)-ਤੇਲ ਮੰਤਰਾਲੇ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਉੱਚ ਅਹੁਦੇ ਲਈ ਢੁੱਕਵੇਂ ਉਮੀਦਵਾਰ ਦੀ ਪਛਾਣ ਕਰਨ ਲਈ ਇਕ ਖੋਜ-ਕਮ-ਚੋਣ ਕਮੇਟੀ ਦੇ ਗਠਨ ਤੋਂ ਛੇ ਮਹੀਨੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ’ਚ ਕਿਹਾ ਕਿ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਨਤਕ ਖੇਤਰ ਦੀ ਰਿਫਾਇਨਰੀ ਵਿਚ 21 ਅਕਤੂਬਰ ਤੱਕ ਉੱਚ ਅਹੁਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ’ਚ ਕਿਹਾ ਗਿਆ ਕਿ ਚੋਣ ਖੋਜ-ਕਮ-ਚੋਣ ਕਮੇਟੀ ਰਾਹੀਂ ਕੀਤੀ ਜਾਵੇਗੀ।
ਜਨਤਕ ਖੇਤਰ ਦੇ ਉੱਦਮਾਂ ਵਿਚ ਬੋਰਡ-ਪੱਧਰ ਦੀਆਂ ਨਿਯੁਕਤੀਆਂ ਆਮ ਤੌਰ ’ਤੇ ਸਰਕਾਰ ਦੇ ਜਨਤਕ ਉੱਦਮ ਚੋਣ ਬੋਰਡ (ਪੀ.ਈ.ਐੱਸ.ਬੀ.) ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀਆਂ ਜਾਂਦੀਆਂ ਹਨ।
ਪੀ.ਈ.ਐੱਸ.ਬੀ. ਆਮ ਤੌਰ ’ਤੇ ਮਹੀਨੇ ਪਹਿਲਾਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਦਿੰਦਾ ਹੈ, ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਲੈਂਦਾ ਹੈ ਅਤੇ ਆਪਣੀਆਂ ਸਿਫ਼ਾਰਸ਼ਾਂ ਸਰਕਾਰ ਨੂੰ ਸੌਂਪਦਾ ਹੈ। ਅੰਤਿਮ ਨਿਯੁਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਵੱਲੋਂ ਜਾਂਚ ਤੋਂ ਬਾਅਦ ਕੀਤੀ ਜਾਂਦੀ ਹੈ।
150 ਸਾਲ ਪੁਰਾਣੀ ਪਰੰਪਰਾ: ਇੱਥੇ ਸਾੜ ਕੇ ਨਹੀਂ ਸਗੋਂ ਪੈਰਾਂ ਹੇਠ ਮਿੱਧ ਕੇ ਮਾਰਿਆ ਜਾਂਦਾ ਹੈ ਰਾਵਣ
NEXT STORY