ਜੰਮੂ (ਉਦਯ) - ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਉਣ ਵਾਲੀਆਂ ਪੰਚਾਇਤੀ ਅਤੇ ਸਥਾਨਕ ਅਦਾਰਿਆਂ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਸ਼ੁੱਕਰਵਾਰ ਵਿੱਤ ਮੰਤਰੀ ਵਜੋਂ ਸਾਲ 2025-26 ਲਈ 1,12,310 ਕਰੋੜ ਰੁਪਏ ਦਾ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਚ ਕਿਹਾ ਗਿਆ ਹੈ ਕਿ ਇਹ ਅਨੁਮਾਨ ਹੈ ਕਿ ਬਜਟ ਘਾਟਾ ਜੋ 2024-25 ’ਚ 5.5 ਫੀਸਦੀ ਸੀ, ਘਟ ਕੇ 2025-26 ’ਚ 3 ਫੀਸਦੀ ਰਹਿ ਜਾਵੇਗਾ। ਆਪਣੇ ਚੋਣ ਮੈਨੀਫੈਸਟੋ ਅਨੁਸਾਰ ਉਨ੍ਹਾਂ ਏ. ਏ. ਵਾਈ. ਦੀ ਸ਼ੁਰੂਆਤ ਕੀਤੀ।
ਉਮਰ ਅਬਦੁੱਲਾ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਸਾਲ 2025-26 ਦੇ ਬਜਟ ’ਚ ਜੰਮੂ-ਕਸ਼ਮੀਰ ਨੂੰ ਅੰਦਾਜ਼ਨ 1,40,309.99 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਇਸ ’ਚ 28000 ਕਰੋੜ ਰੁਪਏ ਦਾ ਓਵਰਡਰਾਫਟ ਵੀ ਸ਼ਾਮਲ ਹੈ। ਜੰਮੂ-ਕਸ਼ਮੀਰ ਨੂੰ ਆਉਣ ਵਾਲੇ ਵਿੱਤੀ ਸਾਲ ’ਚ 97,982 ਕਰੋੜ ਰੁਪਏ ਅਤੇ 14,328 ਕਰੋੜ ਰੁਪਏ ਦੀ ਪੂੰਜੀ ਗ੍ਰਾਂਟ ਮਿਲਣ ਦੀ ਉਮੀਦ ਹੈ। ਇਸੇ ਤਰ੍ਹਾਂ ਮਾਲੀਆ ਖਰਚ 79,703 ਕਰੋੜ ਰੁਪਏ ਅਤੇ ਪੂੰਜੀਗਤ ਖਰਚ 32,607 ਕਰੋੜ ਰੁਪਏ ਅਨੁਮਾਨਿਤ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਸਾਡੇ ਕੋਲ ਬਹੁਤ ਸਾਰੀਆਂ ਰੁਕਾਵਟਾਂ ਹਨ। ਇਕੱਠੇ ਮਿਲ ਕੇ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰਾਂਗੇ। ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਵਿਧਾਨ ਸਭਾ ਚੋਣਾਂ ’ਚ ਵੱਡੀ ਗਿਣਤੀ ’ਚ ਵੋਟ ਪਾਉਣ ਲਈ ਧੰਨਵਾਦ ਕੀਤਾ।
ਬਜਟ ਦੀ ਸ਼ੁਰੂਆਤ ਕਸ਼ਮੀਰੀ ਸ਼ੇਅਰ ਨਾਲ ਹੋਈ
ਮੁੱਖ ਮੰਤਰੀ ਨੇ ਆਪਣੇ ਬਜਟ ਦੀ ਸ਼ੁਰੂਆਤ ਇਕ ਕਸ਼ਮੀਰੀ ਸ਼ੇਅਰ ਨਾਲ ਕੀਤੀ। ਉਨ੍ਹਾਂ ਕਿਹਾ, ‘ਤਨ ਹਮਾ ਦਾਗ ਦਾਗ ਸ਼ੂਦ, ਪੁੰਬਾ ਕੁਜਾ ਕੁਜਾ ਨੇਹਮ।’ ਇਸ ਦਾ ਅਰਥ ਹੈ ਕਿ ਮੇਰੇ ਸਰੀਰ ’ਤੇ ਇੰਨੇ ਜ਼ਖ਼ਮ ਹਨ ਕਿ ਮਲ੍ਹਮ ਲਾਉਣ ਲਈ ਕੋਈ ਥਾਂ ਨਹੀਂ ।
ਮਹਿਲਾ ਦਿਵਸ ਤੋਂ ਪਹਿਲਾਂ ਇਸ ਬੈਂਕ ਨੇ ਦਿੱਤਾ ਖ਼ਾਸ ਤੋਹਫ਼ਾ, ਮਿਲਣਗੇ ਇਹ ਫ਼ਾਇਦੇ
NEXT STORY