ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਗੰਦੇਰਬਲ ਵਿਧਾਨ ਸਭਾ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਪਾਰਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਬਕਾ ਮੁੱਖ ਮੰਤਰੀ ਲਈ ਯੂ-ਟਰਨ ਹੈ, ਜਿਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾ ਸੀਟ ਤੋਂ ਚੋਣ ਨਾ ਲੜਨ ਦੀ ਸਹੁੰ ਖਾਧੀ ਸੀ। ਨੈਕਾਂ ਨੇ ਪਾਰਟੀ ਦੇ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਜਿਸ 'ਚ ਗੰਦੇਰਬਲ ਵਿਧਾਨ ਸਭਾ ਸੀਟ ਲਈ ਉਮਰ ਅਬਦੁੱਲਾ ਦਾ ਨਾਮ ਵੀ ਸ਼ਾਮਲ ਹੈ। ਅਬਦੁੱਲਾ ਇਸ ਚੋਣ ਖੇਤਰ ਦਾ ਵਿਧਾਨ ਸਭਾ 'ਚ 2009 ਤੋਂ 2014 ਤੱਕ ਪ੍ਰਤੀਨਿਧੀਤੱਵ ਕਰ ਚੁੱਕੇ ਹਨ। ਉਹ ਉਦੋਂ ਐਨਸੀ-ਕਾਂਗਰਸ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ। ਉਮਰ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਚੋਣ ਨਾ ਲੜਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰ ਸਕਦੇ ਹਨ। ਇਸ ਤੋਂ ਬਾਅਦ ਸੋਮਵਾਰ ਨੂੰ ਨੈਸ਼ਨਲ ਕਾਨਫਰੰਸ ਨੇ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਨੈਕਾਂ ਅਤੇ ਕਾਂਗਰਸ ਵਲੋਂ ਸੋਮਵਾਰ ਨੂੰ ਸੀਟ ਵੰਡ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਮਰ ਨੇ ਕਿਹਾ ਸੀ ਕਿ ਉਹ ਆਪਣੀ ਪਾਰਟੀ ਦੇ ਸਹਿਯੋਗੀਆਂ ਤੋਂ ਚੋਣ ਲੜਨ ਅਤੇ ਲੋਕਾਂ ਤੋਂ ਇਕ ਅਜਿਹੀ ਵਿਧਾਨ ਸਭਾ ਲਈ ਵੋਟ ਦੇਣ ਨੂੰ ਕਹਿ ਕੇ 'ਗਲਤ ਸੰਕੇਤ' ਨਹੀ ਦੇਣਾ ਚਾਹੁੰਦੇ, ਜਿਸ ਨੂੰ ਉਹ ਸ਼ਾਇਦ ਮਾਮੂਲੀ ਮੰਨਦੇ ਹਨ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਉਮਰ ਨੇ ਕਿਹਾ,''ਮੈਨੂੰ ਇਸ ਗੱਲ ਦਾ ਅਹਿਸਾਸ ਹੈ, ਜਿਸ ਬਾਰੇ ਮੈਂ ਪੂਰੀ ਤਰ੍ਹਾਂ ਨਹੀਂ ਸੋਚਿਆ ਸੀ ਅਤੇ ਉਹ ਮੇਰੀ ਗਲਤੀ ਹੈ। ਜੇਕਰ ਮੈਂ ਵਿਧਾਨ ਸਭਾ ਲਈ ਚੋਣ ਲੜਨ ਲਈ ਤਿਆਰ ਨਹੀਂ ਸੀ ਤਾਂ ਮੈਂ ਲੋਕਾਂ ਨੂੰ ਉਸ ਵਿਧਾਨ ਸਭਾ ਲਈ ਵੋਟ ਦੇਣ ਲਈ ਕਿਵੇਂ ਤਿਆਰ ਕਰ ਸਕਦਾ ਹਾਂ।'' ਨੈਕਾਂ ਉੱਪ ਪ੍ਰਧਾਨ ਨੇ ਕਿਹਾ,''ਮੈਂ ਕਿਵੇਂ ਉਮੀਦ ਕਰ ਸਕਦਾ ਹਾਂ ਕਿ ਮੇਰੇ ਸਾਥੀ ਉਸ ਵਿਧਾਨ ਸਭਾ ਲਈ ਵੋਟ ਮੰਗਣਗੇ, ਜਿਸ ਨੂੰ ਮੈਂ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ, ਇਸ ਨੇ ਮੇਰੇ 'ਤੇ ਦਬਾਅ ਪਾਇਆ ਹੈ ਅਤੇ ਮੈਂ ਲੋਕਾਂ ਨੂੰ ਗਲਤ ਸੰਕੇਤ ਨਹੀਂ ਦੇਣਾ ਚਾਹੁੰਦਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਡੇਂਗੂ ਦਾ ਪ੍ਰਸਾਰ, ਸਿਹਤ ਮੰਤਰੀ ਨੇ ਡੇਂਗੂ ਦੀ ਰੋਕਥਾਮ ਦੇ ਦਿੱਤੇ ਨਿਰਦੇਸ਼
NEXT STORY