ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਲੋਕਾਂ ਨੂੰ ਵੱਡੀ ਗਿਣਤੀ 'ਚ ਘਰੋਂ ਬਾਹਰ ਨਿਕਲ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ। ਸ਼੍ਰੀ ਅਬਦੁੱਲਾ ਨੇ ਰਾਜ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਸਰਕਾਰ ਦਾ ਨਾਂ ਲਏ ਬਿਨਾਂ ਕਿਹਾ,''ਚੋਣਾਂ ਦਾ ਬਾਈਕਾਟ ਕਰ ਕੇ ਘਰਾਂ 'ਚ ਰਹਿ ਕੇ ਪਿਛਲੇ 4 ਸਾਲਾਂ ਦੀ ਤਰ੍ਹਾਂ ਮੌਤ ਅਤੇ ਤਬਾਹੀ ਦਾ ਤੋਹਫਾ ਨਾ ਦਿਓ। ਆਪਣੇ ਖੇਤਰ ਦੇ ਸਰਵਸ਼੍ਰੇਸ਼ਠ ਉਮੀਦਵਾਰ ਨੂੰ ਵੋਟ ਦਿਓ।'' ਅਨੰਤਨਾਗ ਲੋਕ ਸਭਾ ਸੀਟ ਦੀਆਂ ਚੋਣਾਂ ਲਈ ਤਿੰਨ ਗੇੜਾਂ- ਤੀਜੇ, ਚੌਥੇ ਅਤੇ 5ਵੇਂ ਗੇੜ 'ਚ ਵੋਟਿੰਗ ਹੋਵੇਗੀ। ਇਸ ਚੋਣ ਖੇਤਰ ਦੇ ਅਧੀਨ ਪੈਣ ਵਾਲੇ ਅਨੰਤਨਾਗ ਜ਼ਿਲੇ 'ਚ ਅੱਜ ਵੋਟ ਪਾਏ ਜਾ ਰਹੇ ਹਨ, ਜਦੋਂ ਕਿ ਕੁਲਗਾਮ 'ਚ ਚੌਥੇ ਪੜਾਅ 'ਚ 29 ਅਪ੍ਰੈਲ ਨੂੰ ਅਤੇ ਸ਼ੋਪੀਆਂ ਤੇ ਪੁਲਵਾਮਾ 'ਚ 5ਵੇਂ ਗੇੜ 'ਚ 6 ਮਈ ਨੂੰ ਵੋਟਿੰਗ ਹੋਵੇਗੀ।ਸ਼੍ਰੀ ਅਬਦੁੱਲਾ ਨੇ ਟਵੀਟ ਕੀਤਾ,''ਅਨੰਤਨਾਗ ਦੇ ਵੋਟਰ, ਕ੍ਰਿਪਾ ਘਰ ਬੈਠ ਕੇ ਵੋਟਿੰਗ ਦਾ ਬਾਈਕਾਟ ਕਰ ਕੇ ਪਿਛਲੇ 4 ਸਾਲਾਂ ਦੀ ਤਰ੍ਹਾਂ ਮੌਤ, ਤਬਾਹੀ ਅਤੇ ਧੋਖੇ ਦਾ ਤੋਹਫਾ ਨਾ ਦਿਓ। ਬਾਹਰ ਨਿਕਲੋ ਅਤੇ ਆਪਣੇ ਗੁੱਸੇ ਨੂੰ ਆਵਾਜ਼ ਦੇਣ ਲਈ ਆਪਣੇ ਇਲਾਕੇ ਦੇ ਸਰਵਸ਼ੇਸ਼ਠ ਉਮੀਦਵਾਰ ਦੇ ਪੱਖ 'ਚ ਵੋਟ ਦਿਓ, ਮਸੂਦੀ ਹਸਨੈਨ ਨੂੰ ਵੋਟ ਦਿਓ।'' ਦੱਸਣਯੋਗ ਹੈ ਕਿ ਜੱਜ (ਰਿਟਾਇਰਡ) ਹਸਨੈਨ ਮਸੂਦੀ ਸ਼੍ਰੀ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਹਨ ਅਤੇ ਉਹ ਅਨੰਤਨਾਗ ਲੋਕ ਸਭਾ ਸੀਟ 'ਤੇ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀ.ਏ. ਮੀਰ ਨੂੰ ਟੱਕਰ ਦੇ ਰਹੇ ਹਨ। ਸਾਲ 2014 ਦੀਆਂ ਚੋਣਾਂ 'ਚ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ ਦੇ ਮਹਿਬੂਬ ਬੇਗ ਨੂੰ 18359 ਤੋਂ ਵਧ ਵੋਟਾਂ ਨਾਲ ਹਰਾਇਆ ਸੀ।
ਦਿੱਲੀ HC ਨੇ ਕਾਨੂੰਨੀ ਅਧਿਕਾਰੀ ਦੀ ਨਿਯੁਕਤੀ ਮਾਮਲੇ 'ਚ 'ਆਪ ਸਰਕਾਰ' ਅਤੇ ਤਿਹਾੜ DG ਤੋਂ ਮੰਗਿਆ ਜਵਾਬ
NEXT STORY