ਨਵੀਂ ਦਿੱਲੀ- ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਦਰਮਿਆਨ ਓਮੀਕ੍ਰੋਨ ਦੇ ਨਵੇਂ ਸਬ-ਵੈਰੀਐਂਟ XBB.1.5 ਨੇ ਭਾਰਤ 'ਚ ਦਸਤਕ ਦੇ ਦਿੱਤੀ ਹੈ। ਭਾਰਤੀ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (INSACOG) ਦੇ ਡਾਟਾ ਮੁਤਾਬਕ ਓਮੀਕ੍ਰੋਨ ਦੇ XBB.1.5 ਸਬ-ਵੈਰੀਐਂਟ ਨੇ ਭਾਰਤ 'ਚ ਨਵੇਂ ਸਾਲ ਤੋਂ ਪਹਿਲਾਂ ਹੀ ਧਾਵਾ ਬੋਲ ਦਿੱਤਾ ਹੈ। ਇਸ ਵੈਰੀਐਂਟ ਦਾ ਪਹਿਲਾ ਕੇਸ ਗੁਜਰਾਤ ਵਿਚ ਮਿਲਿਆ ਹੈ। ਦਰਅਸਲ XBB.1.5 ਓਮੀਕ੍ਰੋਨ ਦਾ ਇਕ ਸਬ-ਵੈਰੀਐਂਟ ਹੈ, ਜਿਸ ਨੂੰ ਕੌਮਾਂਤਰੀ ਵਿਗਿਆਨਕਾਂ ਨੇ ਨਿਊਯਾਰਕ 'ਚ ਕੋਵਿਡ ਮਾਮਿਲਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ- ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ
XBB ਵੈਰੀਐਂਟ ਬੀਏ.2.10.1 ਅਤੇ ਬੀਏ.2.75 ਤੋਂ ਮਿਲ ਕੇ ਬਣਿਆ ਹੈ। ਇਹ ਭਾਰਤ ਤੋਂ ਇਲਾਵਾ ਦੁਨੀਆ ਦੇ 34 ਹੋਰ ਦੇਸ਼ਾਂ ਵਿਚ ਵੀ ਫੈਲਿਆ ਹੋਇਆ ਹੈ। ਇਹ ਵੈਰੀਐਂਟ ਓਮੀਕ੍ਰੋਨ ਦੇ ਸਾਰੇ ਵੈਰੀਐਂਟ ਦੀ ਤੁਲਨਾ 'ਚ ਸਭ ਤੋਂ ਖ਼ਤਰਨਾਕ ਹੈ। ਮਾਹਰਾਂ ਮੁਤਾਬਕ ਇਹ ਪੂਰੇ ਦੇਸ਼ ਵਿਚ ਸਟ੍ਰੇਨ ਹੈ ਅਤੇ ਜੋ ਵੀ ਕੋਵਿਡ ਮਰੀਜ਼ ਮਿਲ ਰਹੇ ਹਨ, ਉਨ੍ਹਾਂ ਵਿਚੋਂ 40 ਤੋਂ 50 ਫ਼ੀਸਦੀ ਨੂੰ XBB ਵਾਇਰਸ ਮਿਲ ਰਿਹਾ ਹੈ। ਇਸ ਨੂੰ ਡੈਲਟਾ ਵੇਰੀਐਂਟ ਤੋਂ 5 ਗੁਣਾ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ। ਇਹ ਸਬ-ਵੈਰੀਐਂਟ ਨੂੰ ਸਭ ਤੋਂ ਪਹਿਲਾਂ ਸਿੰਗਾਪੁਰ ਅਤੇ ਅਮਰੀਕਾ 'ਚ ਪਛਾਣਿਆ ਗਿਆ ਸੀ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ
ਅਧਿਐਨ 'ਚ ਨਵੇਂ ਵੇਰੀਐਂਟ ਦੀਆਂ ਤਿੰਨ ਖਾਸ ਗੱਲਾਂ-
XBB.1.5 ਕੋਰੋਨਾ ਦਾ 'ਸੁਪਰ ਵੇਰੀਐਂਟ' ਹੈ। XBB.1.5 17 ਦਿਨਾਂ ਦੇ ਅੰਦਰ ਇੰਨੇ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ, ਜਿੰਨਾ BQ.1 26 ਦਿਨਾਂ 'ਚ ਸੰਕਰਮਿਤ ਕਰ ਰਿਹਾ ਸੀ।
ਇਸ ਦਾ R ਮੁੱਲ ਭਾਵ ਪ੍ਰਜਨਨ ਮੁੱਲ BQ.1 ਤੋਂ ਵੱਧ ਹੈ। ਆਰ ਮੁੱਲ ਦਿਖਾਉਂਦਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਇਕ ਵਿਅਕਤੀ ਤੋਂ ਕਿੰਨੇ ਲੋਕ ਸੰਕਰਮਿਤ ਹੋ ਰਹੇ ਹਨ ਜਾਂ ਹੋ ਸਕਦੇ ਹਨ।
XBB.1.5 ਕ੍ਰਿਸਮਸ ਤੋਂ ਪਹਿਲਾਂ BQ.1 ਨਾਲੋਂ 108 ਫ਼ੀਸਦੀ ਤੇਜ਼ੀ ਨਾਲ ਫੈਲ ਰਿਹਾ ਸੀ। ਕ੍ਰਿਸਮਸ ਤੋਂ ਬਾਅਦ ਇਹ ਰਫ਼ਤਾਰ ਵੱਧ ਕੇ 120 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੀ ਅਨੋਖੀ ਪਹਿਲ; ਬਣਾਇਆ ਪਹਿਲਾ 3D ਪ੍ਰਿੰਟਿਡ ਘਰ, ਜਾਣੋ ਇਸਦੀ ਖ਼ਾਸੀਅਤ
SYL ਦਾ ਮੁੱਦਾ ਫਿਰ ਸੁਰਖ਼ੀਆਂ 'ਚ : ਕੇਂਦਰੀ ਮੰਤਰੀ ਨੇ ਬੁਲਾਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ
NEXT STORY