ਜਾਡਲਾ (ਔਜਲਾ)-ਬਿਸਤ ਦੁਆਬ ਨਹਿਰ ਕਿਸ਼ਨਪੁਰਾ ਪੁਲ ਤੋਂ ਨਹਿਰ ਵਿਚ ਡਿਗਿਆ ਮੋਟਰਸਾਈਕਲ ਮਿਲਿਆ ਹੈ। ਜਾਣਕਾਰੀ ਦਿੰਦੇ ਪਿੰਡ ਕਿਸ਼ਨਪੁਰਾ ਦੇ ਸਰਪੰਚ ਦੇ ਪਤੀ ਸਤਪਾਲ ਸਿੰਘ ਅਤੇ ਪੰਚ ਧਰਮ ਚੰਦ ਨੇ ਦੱਸਿਆ ਕੁਝ ਦਿਨਾਂ ਤੋਂ ਨਹਿਰ ਦਾ ਪਾਣੀ ਥੋੜ੍ਹਾ ਘੱਟ ਹੋ ਗਿਆ ਸੀ, ਜਿਸ ਕਰਕੇ ਇਹ ਮੋਟਰਸਾਈਕਲ ਰਾਹਗੀਰਾਂ ਨੂੰ ਵਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦੀਆਂ ਦੋਵੇਂ ਨੰਬਰ ਪਲੇਟਾਂ ਨਹੀਂ ਹਨ।
ਇਹ ਵੀ ਪੜ੍ਹੋ: 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)
ਉਨ੍ਹਾਂ ਵੱਲੋਂ ਇਸ ਮਾਮਲੇ ਦੀ ਸੂਚਨਾ ਜਾਡਲਾ ਚੌਂਕੀ ਮੁਲਾਜ਼ਮਾ ਨੂੰ ਦੇ ਦਿੱਤੀ ਗਈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਲੋਕਾਂ ਦੇ ਸਹਿਯੋਗ ਨਾਲ ਮੋਟਰਸਾਈਕਲ ਨੂੰ ਨਹਿਰ ਚੋਂ ਬਾਹਰ ਕੱਢਿਆ, ਪੁਲਸ ਮੁਲਾਜ਼ਮਾ ਨੇ ਦੱਸਿਆ ਕਿ ਚਾਸੀ ਨੰਬਰ ਤੋਂ ਇਸ ਨੂੰ ਟਰੇਸ ਕਰ ਲਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਲੋਕਾਂ ਨੇ ਇਹ ਵੀ ਦੱਸਿਆ ਕਿ ਮੋਟਰਸਾਈਕਲ ਤੋਂ ਦੇਖ ਕੇ ਲੱਗਦਾ ਹੈ ਕਿ ਇਹ ਮੋਟਰਸਾਈਕਲ ਕਈ ਦਿਨਾਂ ਤੋਂ ਨਹਿਰ ਵਿੱਚ ਡਿੱਗਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3 FIR ਹੋਰ ਦਰਜ
ਫਗਵਾੜਾ ਨੈਸ਼ਨਲ ਹਾਈਵੇਅ 'ਤੇ ਪਲਟਿਆ ਟਰੱਕ, ਸੜਕ 'ਤੇ ਖਿੱਲਰੇ ਸੇਬ
NEXT STORY